ਗਿੱਲ ਸੁਰਜੀਤ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ
ਨਾ ਪੂਰਾ ਹੋਣ ਵਾਲਾ ਘਾਟਾ : ਡਾ ਹਰਕੀਰਤ ਸਿੰਘ .ਪੰਮੀ ਫੱਗੂਵਾਲਾ

ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਗੀਤਕਾਰ ਗਿੱਲ ਸੁਰਜੀਤ (75) ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਚਿਰ ਤੋਂ ਬਿਮਾਰ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸਨ। ਦੱਸਣਯੋਗ ਹੈ ਕਿ ਉਨ੍ਹਾਂ ਭਾਵੇਂ ਅਨੇਕਾਂ ਹੀ ਗੀਤ ਲਿਖੇ ਪਰ ਸਭ ਤੋਂ ਵੱਧ ਮਕਬੂਲ ‘ਸ਼ਹਿਰ ਪਟਿਆਲੇ ਦੇ, ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਹੋਇਆ ਸੀ, ਜਿਹੜਾ ਗਾਇਕ ਹਰਦੀਪ ਵੱਲੋਂ ਗਾਇਆ ਗਿਆ ਸੀ। ਇਸ ਤੋਂ ਇਲਾਵਾ ਬਹੁਤ ਸਾਰੇ ਨਾਮੀ ਗਾਇਕਾਂ ਨੇ ਉਨ੍ਹਾਂ ਦੇ ਗੀਤਾਂ ਨੂੰ ਗਾਇਆ। ਉਨਾਂ ਪੰਜਾਬੀ ਸੱਭਿਆਚਾਰ ਨੂੰ ਗੀਤਾਂ ਬਹੁਤ ਵੱਡੇ ਸੁਨੇਹੇ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਈ ਪੰਮੀ ਫੱਗੂਵਾਲੀਆ ਨੇ ਗਿੱਲ ਸੁਰਜੀਤ ਦੇ ਦੇਹਾਂਤ ਤੇ ਦੁਖ ਜ਼ਾਹਿਰ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਗਿੱਲ ਸੁਰਜੀਤ ਮਕਬੂਲ ਗਾਇਕ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਗੀਤਕਾਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ । ਓੁਥੇ ਹੀ ਸੱਭਿਆਚਾਰਕ ਮੰਚ ਭਵਾਨੀਗੜ ਦੇ ਪ੍ਰਧਾਨ ਡਾਕਟਰ ਹਰਕੀਰਤ ਸਿੰਘ ਵਲੋ ਗਿੱਲ ਸੁਰਜੀਤ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹੇ ਜਾਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।