ਭਵਾਨੀਗੜ (ਗੁਰਵਿੰਦਰ ਸਿੰਘ ) ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਬਾੜੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ ਭਰ ਦੇ ਕਿਸਾਨ ਮਜ਼ਦੂਰ ਸੰਘਰਸ਼ ਦੇ ਰਾਹ ਪਏ ਹਨ ਜਿਸ ਦੇ ਚਲਦੇ ਪਿੱਛਲੇ ਲੰਮੇ ਸਮੇਂ ਤੋਂ ਪੰਜਾਬ ਭਰ ਦੇ ਟੋਲ ਪਲਾਜ਼ਿਆ ਤੇ ਕਿਸਾਨ ਪੱਕੇ ਤੌਰ ਤੇ ਮੋਰਚੇ ਲਗਾ ਕੇ ਕੇਂਦਰ ਦੀ ਕੁੰਭਕਰਨੀ ਨੀਂਦ ਸੁੱਤੀ ਪਈ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਣ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਅਤੇ ਕੇਂਦਰ ਸਰਕਾਰ ਦੀਆਂ ਹੋਈਆ ਬੇਸਿੱਟਾ ਮੀਟਿੰਗਾਂ ਤੋਂ ਲੋਕਾਂ ਵਿੱਚ ਭਾਰੀ ਰੋਸ ਹੈ ਜਿਸਦਾ ਪ੍ਰਭਾਵ ਪੁਰੇ ਦੇਸ ਵਿੱਚ ਦੇਖਿਆ ਜਾ ਸਕਦਾ ਹੈ ਸਰਕਾਰ ਦੀ ਕਿਸਾਨ ਅੰਦੋਲਨ ਨੂੰ ਰੋਕਣ ਦੀ ਹਰ ਇਕ ਕੋਸਿਸ ਨਾਕਾਮ ਰਹੀ । ਟੋਲ ਪਲਾਜ਼ਾ ਬੰਦ ਹੋਣ ਨਾਲ ਤਿੰਨ ਸੂਬਿਆਂ ਵਿੱਚ 18000 ਤੋਂ ਵੱਧ ਕਰਮਚਾਰੀਆਂ ਦੇ ਰੁਜਗਾਰ ਖਤਮ ਹੋਣ ਦੀ ਕੰਗਾਰ ਤੇ ਹਨ ਜਿਨ੍ਹਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਇਸੇ ਰੋਜੀ ਰੋਟੀ ਤੇ ਨਿਰਭਰ ਕਰਦੇ ਹਨ, ਇਸੇ ਰੋਸ ਨੂੰ ਧਿਆਨ ਵਿੱਚ ਰੱਖਦੇ ਹੋਏ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਕਾਲਾ ਝਾੜ ਟੋਲ ਪਲਾਜਾ ਤੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਦੀ ਅਗਵਾਈ ਹੇਠ ਹੋਈ ਇਸ ਮੌਕੇ ਦਰਸ਼ਨ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਜ਼ਿਆਦਾਤਰ ਟੋਲ ਪਲਾਜ਼ਾ ਕੰਪਨੀਆਂ ਨੇ ਦਸੰਬਰ ਮਹੀਨੇ ਤੋਂ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਤੋਂ ਮਨ੍ਹਾਂ ਕਰ ਚੁੱਕੀਆਂ ਹਨ ਜਿਸ ਦੇ ਮੱਦੇਨਜ਼ਰ ਪੰਜਾਬ ਦੇ ਟੋਲ ਪਲਾਜਿਆਂ ਦੇ ਕਰਮਚਾਰੀਆਂ ਨੇ ਇਸ ਮਾਮਲੇ ਨੂੰ ਕਈ ਵਾਰੀ ਸੰਬੰਧਿਤ ਅਥਾਰਟੀਆਂ ਅਤੇ ਲੋਕਲ ਪ੍ਰਸਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਤਾਂ ਉਹਨਾਂ ਨੂੰ ਬਠਿੰਡਾ ਚੰਡੀਗੜ੍ਹ ਨੈਲਸਨ ਹਾਈਵੇ ਤੇ ਚੱਕਾ ਜਾਮ ਕਰਨਾ ਪਿਆ ਜਿਸ ਉਪਰੰਤ ਪ੍ਰਸਾਸਨਿਕ ਅਧਿਕਾਰੀਆਂ ਦੇ ਭਰੋਸੇ ਵਜੋਂ ਟੋਲ ਯੂਨੀਅਨ ਨੇ ਧਰਨੇ ਨੂੰ ਅੱਗੇ ਪਾਉਣ ਤੇ ਸਹਿਮਤੀ ਜਤਾਈ ਸੀ ਪਰ ਯੂਨੀਅਨ ਵਲੋਂ ਪ੍ਰਸਾਸਨ ਨੂੰ ਦਿੱਤੇ ਸਮੇਂ ਅਨੁਸਾਰ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਮਸਲੇ ਨੂੰ ਹੱਲ ਨਹੀਂ ਕੀਤਾ ਗਿਆ, ਇਸ ਤੋਂ ਬਾਅਦ ਪੰਜਾਬ ਦੇ ਟੋਲ ਪਲਾਜਾ ਕਰਮਚਾਰੀਆਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਮੁੱਖ ਦਫਤਰ ਪੰਚਕੂਲਾ ਵਿਖੇ ਵੀ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਦਰਸ਼ਨ ਸਿੰਘ ਨੇ ਉਹਨਾਂ ਕਿਹਾ ਕਿ ਜੇਕਰ ਟੋਲ ਪਲਾਜਾ ਕੰਪਨੀਆਂ ਨੇ ਜਲਦ ਹੀ ਕਰਮਚਾਰੀਆਂ ਦੀਆਂ ਤਨਖਾਹਾਂ ਨਾ ਮੁਹੱਈਆ ਕਰਵਾਈਆਂ ਤਾਂ ਉਹਨਾਂ ਨੂੰ ਮਜਬੂਰਨ ਸੜਕਾਂ ਤੇ ਉੱਤਰ ਪੱਕੇ ਤੌਰ ਤੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਮੋਰਚਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਜਿੰਮੇਵਾਰੀ ਟੋਲ ਕੰਪਨੀਆਂ ਅਤੇ ਪ੍ਰਸਾਸਨ ਦੀ ਹੋਵੇਗੀ ਇਸ ਮੌਕੇ ਗੁਰਮੀਤ ਸਿੰਘ ਕਾਲਾ ਝਾੜ,ਨਾਜਰ ਖਾਨ,ਨਰੈਣ ਸਿੰਘ, ਨਿੰਦੀ ਸਿੰਘ,ਨਰਿੰਦਰ ਸਿੰਘ, ਗੁਰਸੇਵਕ ਸਿੰਘ,ਨਾਜਰ ਸਿੰਘ ਆਦਿ ਵਰਕਰ ਹਾਜਿਰ ਸਨ ।