ਭਵਾਨੀਗੜ੍ਹ,28 ਅਪ੍ਰੈਲ (ਗੁਰਵਿੰਦਰ ਸਿੰਘ ਰੋਮੀ) ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਵਿਚ ਇੰਗਲਿਸ਼ ਬੂਸਟਰ ਕਲੱਬ ਤਹਿਤ ਅੰਗਰੇਜ਼ੀ ਬੋਲਣ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ,ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਦੀ ਸੱਤਵੀਂ ਜਮਾਤ ਦੀ ਵਿਦਿਅਰਥਣ ਖੁਸ਼ਪ੍ਰੀਤ ਕੌਰ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਟਾਰ ਆੱਫ ਦਾ ਡੇਅ ਦਾ ਖਿਤਾਬ ਜਿੱਤਿਆ, ਇਸ ਜਿੱਤ ਸਦਕਾ ਖੁਸ਼ਪ੍ਰੀਤ ਕੌਰ ਨੇ ਜਿਥੇ ਇਕ ਪਾਸੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਓਥੇ ਹੀ ਇਸ ਸਕੂਲ ਦੇ ਪਹਿਲਾਂ ਤੋਂ ਇਸ ਮੁਕਾਬਲੇ ਵਿੱਚ ਜਿੱਤ ਚੁੱਕੇ ਗਿਆਰਾਂ ਵਿਦਿਆਰਥੀਆਂ ਦੀ ਲਿਸਟ ਵਿੱਚ ਆਪਣਾ ਨਾਮ ਜੋੜਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਹੈੱਡ ਮਾਸਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਇਸ ਵਿਦਿਆਰਥੀ ਦੀ ਸਫ਼ਲਤਾ ਦਾ ਸਿਹਰਾ ਗਾਈਡ ਅਧਿਆਪਕਾ ਸਬੀਨਾ ਬਾਂਸਲ ਨੂੰ ਜਾਂਦਾ ਹੈ। ਉਹਨਾਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਜਿਸ ਨਾਲ ਵਿਦਿਆਰਥੀਆਂ ਦੇ ਵਿਚ ਇੰਗਲਿਸ਼ ਬੋਲਣ ਦੀ ਝਿਜਕ ਖ਼ਤਮ ਹੋਈ ਹੈ। ਬਲਾਕ ਮੈਂਟਰ ਇੰਗਲਿਸ਼/ਐੱਸ.ਐੱਸ ਚਮਨਦੀਪ ਸ਼ਰਮਾ ਨੇ ਦੱਸਿਆ ਕਿ ਪਿਛਲੇ ਸੈਸ਼ਨ ਵਿੱਚ ਸਕੂਲ ਦੇ ਬਾਰਾਂ ਵਿਦਿਆਰਥੀਆਂ ਨੇ ਸਟਾਰ ਆੱਫ ਦਾ ਡੇਅ ਬਣਨ ਵਿੱਚ ਕਾਮਯਾਬੀ ਹਾਸਿਲ ਕੀਤੀ। ਹੁਣ ਇਹਨਾਂ ਵਿਦਿਆਰਥੀਆਂ ਦੀ ਚੋਣ ਪਬਲਿਕ ਸਪੀਕਿੰਗ ਦੇ ਲਈ ਹੋਈ ਹੈ। ਇੰਗਲਿਸ਼ ਬੂਸਟਰ ਕਲੱਬ ਵਿੱਚ ਵਧੀਆ ਪ੍ਰਦਰਸ਼ਨ ਕਰਨ ਬਦਲੇ ਗਾਈਡ ਅਧਿਆਪਕਾ ਸਬੀਨਾ ਬਾਂਸਲ ਨੂੰ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਸ਼ੰਸਾ ਪੱਤਰ ਵੀ ਮਿਲਿਆ। ਇਸ ਵਿਸ਼ੇਸ਼ ਉਪਲੱਬਧੀ ਤੇ ਮਲਕੀਤ ਸਿੰਘ ਖੋਸਾ ਡੀਈਓ (ਸੈ.ਸਿੱ.), ਹਰਜੀਤ ਕੁਮਾਰ ਡਿਪਟੀ ਡੀਈਓ, ਮੁਹੰਮਦ ਅਖ਼ਲਾਕ ਡੀਐੱਮ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।