ਪਟਿਆਲਾ (ਬੇਅੰਤ ਸਿੰਘ ਰੋਹਟੀ ਖ਼ਾਸ)_ਆਮ ਆਦਮੀ ਪਾਰਟੀ ਵੱਲੋਂ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਉੱਘੇ ਸਮਾਜ ਸੇਵਕ ਜਸਦੀਪ ਸਿੰਘ ਨਿੱਕੂ ਨੂੰ ਬੁੱਧੀ ਜੀਵੀ ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਆਪ ਆਗੂ ਐਡਵੋਕੇਟ ਰਾਜਿੰਦਰ ਸਿੰਘ ਮੋਹਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਅਰਬਨ ਅਸਟੇਟ ਫੇਸ -2 ਪਟਿਆਲਾ ਦੀ ਟੀਮ ਵੱਲੋਂ ਇੱਥੇ ਮੀਟਿੰਗ ਕਰਕੇ ਜਸਦੀਪ ਸਿੰਘ ਨਿੱਕੂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਸਦੀਪ ਸਿੰਘ ਨਿੱਕੂ ਕਿਹਾ ਕਿ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਐਡਵੋਕੇਟ ਰਾਜਿੰਦਰ ਸਿੰਘ ਮੋਹਲ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਉਪਰਾਲੇ ਕਰਨ ਦੀ ਜ਼ਰੂਰਤ ਉਪਰ ਜ਼ੋਰ ਦਿੱਤਾ ਇਸ ਮੌਕੇ ਸਰਕਲ ਇੰਚਾਰਜ ਰਣਜੀਤ ਸਿੰਘ ਬਿ੍ਗੇਡੀਅਰ ਪਰਮਰ ਸਰਜੀਵਨ ਵਰਮਾ ਡਾ ਰਾਜ ਕੁਮਾਰ ਸੁਖਵਿੰਦਰਜੀਤ ਸਿੰਘ ਮਹਿੰਦਰ ਸਿੰਘ ਪੋ੍ ਮੋਗਤ ਸਿੰਘ ਪ੍ਰੋ ਰਵਿੰਦਰ ਸ਼ਰਮਾ ਪ੍ਰੋ ਕਰਮਜੀਤ ਕੌਰ ਸੱਜਣ ਸਿੰਘ ਆਦਿ ਮੌਜੂਦ ਸਨ