ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਦੇਸ ਦੇ ਹਰ ਕੋਨੇ ਚ ਕਰੋਨਾ ਮਹਾਮਾਰੀ ਕਾਰਨ ਹਾਹਾਕਾਰ ਮੱਚੀ ਹੋਈ ਹੈ ਓੁਥੇ ਹੀ ਪੰਜਾਬ ਅੰਦਰ ਵੀ ਨਿੱਤਦਿਨ ਕਰੋਨਾ ਪਾਜੇਟਿਵ ਵਿਅਕਤੀਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ । ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵਲੋ ਜਗਾ ਜਗਾ ਤੇ ਕਰੋਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ । ਸਮਾਜ ਨੂੰ ਕਰੋਨਾ ਮੁਕਤ ਕਰਨ ਅਤੇ ਸਮਾਜ ਚੋ ਕਰੋਨਾ ਪਾਜੇਟਿਵ ਮਰੀਜਾਂ ਦੀ ਭਾਲ ਕਰਕੇ ਓੁਹਨਾ ਨੂੰ ਦਰੁਸਤ ਕਰਨ ਲਈ ਅੱਜ ਭਵਾਨੀਗੜ ਦੇ ਬਾਲਦ ਕੈਚੀਆ ਵਿੱਚ ਰਾਹਗਿਰਾ ਨੂੰ ਰੋਕ ਕੇ ਕਰੋਨਾ ਦੇ ਟੈਸਟ ਕੀਤੇ ਗਏ। ਇਸ ਮੋਕੇ ਡਾ ਅਨੀਤ ਕੁਮਾਰ.ਡਾ ਪ੍ਰੀਤੀ ਗਰਗ.ਅਮਰਿਤ ਪਾਲ ਸੀਅੇਚਸੀ ਭਵਾਨੀਗੜ ਤੋ ਇਲਾਵਾ ਏ ਅੇਸ ਆਈ ਅਜੈਬ ਸਿੰਘ . ਹੋਲਦਾਰ ਪਰਮਜੀਤ ਸਿੰਘ .ਰਜਿੰਦਰ ਸਿੰਘ .ਅਤੇ ਰਾਮਪਾਲ ਵੀ ਮੋਜੂਦ ਸਨ। ਇਸ ਮੋਕੇ ਡਾ ਪ੍ਰੀਤੀ ਗਰਗ ਨੇ ਕਿਹਾ ਕਿ ਕਰੋਨਾ ਕਾਲ ਨੂੰ ਦੇਖਦਿਆਂ ਸਮਾਜ ਦੇ ਹਰ ਵਿਅਕਤੀ ਨੂੰ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵਲੋ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਜਰੂਰੀ ਹੈ ਤਾ ਕਿ ਸਮਾਜ ਚੋ ਕਰੋਨਾ ਨਾ ਦੀ ਭਿਆਨਕ ਮਹਾਮਾਰੀ ਤੋ ਬਚਿਆ ਜਾ ਸਕੇ।