ਟਰੇਡ ਯੂਨੀਅਨ ਨੇ ਪਿੰਡ ਭੜ੍ਹੋ ਦੀ ਪੰਚਾਇਤੀ ਜ਼ਮੀਨ ਵਿੱਚ ਝੰਡਾ ਚਾੜ ਕੇ ਮਨਾਇਆ ਮਜ਼ਦੂਰ ਡੇ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਬੀਤੇ ਦਿਨੀਂ ਪਿੰਡ ਭੜ੍ਹੋ ਵਿਖੇ ਟਰੇਡ ਯੂਨੀਅਨ ਨੇ ਪਿੰਡ ਭੜ੍ਹੋ ਦੀ ਪੰਚਾਇਤੀ ਜ਼ਮੀਨ ਵਿੱਚ ਝੰਡਾ ਚੜਾ ਕੇ "ਲੇਬਰ ਡੇ"ਮਨਾਇਆ । ਮਜ਼ਦੂਰ ਡੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਵਿਚ ਮਈ ਦਾ ਇਤਹਾਸਕ ਦਿਨ ਜ਼ਮੀਨ ਵਿਚ ਝੰਡਾ ਚਾੜ੍ਹ ਕੇ ਮਨਾਇਆ ਗਿਆ। ਟਰੇਡ ਯੂਨੀਅਨ ਆਗੂ ਕ੍ਰਿਸ਼ਨ ਸਿੰਘ ਭੜ੍ਹੋ ਨੇ ਮਈ ਦਿਨ ਦੇ ਇਤਹਾਸ ਬਾਰੇ ਸਾਥੀਆ ਨੂੰ ਜਾਣੂ ਕਰਵਾਇਆ ਤੇ ਮੋਦੀ ਹਕੂਮਤ ਦੇ ਫਾਂਸੀ ਵਾਦੀ ਏਜੰਡੇ ਦਾ ਵਿਰੋਧ ਕੀਤਾ ਅਤੇ ਕਿਸਾਨੀ ਸੰਘਰਸ਼ ਦੀਆ ਸਾਰਿਆਂ ਮੰਗਾ ਦਾ ਸਮਰਥਨ ਕਰਦਿਆਂ ਕਿਰਤ ਕਾਨੂੰਨਾਂ ਵਿਚ ਕੀਤੀਆ ਸੋਧਾ ਵਾਪਿਸ ਲੈਣ ਤਕ ਸੰਘਰਸ਼ ਕਰਨ ਦਾ ਅਹਿਦ ਲਿਆ ਲਖਵਿੰਦਰ ਸਲੁਵਾਲ ਤੇ ਬੀਰਪਾਲ ਸਿੰਘ ਧਾਰੋਕੀ ਨੇ ਝੰਡੇ ਦੀ ਰਸਮ ਅਦਾ ਕੀਤੀ ਅਮਰੀਕ ਸਿੰਘ ਭੜ੍ਹੋ ਨੇ ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਖਿਲਾਫ ਨਾਅਰੇਬਾਜੀ ਕੀਤੀ।