ਭਵਾਨੀਗੜ੍ਹ ਗੁਰਵਿੰਦਰ ਸਿੰਘ) ਬੀਤੇ ਦਿਨੀਂ ਪੈਪਸੀਕੋ ਵਰਕਰਜ ਯੂਨੀਅਨ ਏਟਕ ਚੰਨੋ ਵੱਲੋ ਇਕ ਮਈ ਦਾ ਇਤਹਾਸਿਕ ਦਿਨ ਪੂਰੀ ਸਿ਼ੱਦਤ ਨਾਲ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿਚ ਜਿਲਾ ਜਨਰਲ ਸਕੱਤਰ ਸੁਖਦੇਵ ਸ਼ਰਮਾ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ ਤੇ ਨੌਜਵਾਨ ਆਗੂ ਰਮਨ ਸਿੰਘ ਕਾਲਾਝਾੜ ਵਿਸੇਸ ਤੌਰ ਦੇ ਹਾਜਰ ਹੋਏ ਆਗੂਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜੂਦਾ ਦੌਰ ਚੁੱਪ ਹੋ ਕੇ ਘਰ ਬੈਠਣ ਦਾ ਨਹੀਂ ਹੈ ਆਪਣੀ ਸਮਰੱਥਾ ਮੁਤਾਬਿਕ ਖੇਤ ਮਜ਼ਦੂਰਾਂ ਨੂੰ ਫੈਕਟਰੀ ਮਜ਼ਦੂਰਾ ਨੂੰ ਸਾਂਝਾ ਹੰਭਲਾ ਮਾਰ ਕੇ ਕਿਸਾਨੀ ਸੰਘਰਸ਼ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਹੈ ਤਾਂ ਜੋਂ ਇਸ ਫਾਸੀਵਾਦੀ ਹਕੂਮਤ ਨੂੰ ਝੁਕਾ ਸਕੀਏ ਮੀਤ ਪ੍ਰਧਾਨ ਗੁਰਜੀਤ ਸਿੰਘ, ਸਹਾਇਕ ਸਕੱਤਰ ਰਾਣਾ ਸਿੰਘ, ਜੁਆਇਟ ਖਜਾਨਚੀ ਦੀਪਕ ਸਿੰਘ,ਦਫਤਰ ਸਕੱਤਰ ਜਗਪਾਲ ਸਿੰਘ, ਪ੍ਰਾਪੋਗੰਡਾ ਸਕੱਤਰ ਦਲਵਿੰਦਰ ਸਿੰਘ ਨੇ ਸਿਕਾਗੋੱ ਦੇ ਸਹੀਦਾਂ ਦੀ ਯਾਦ ਵਿੱਚ ਨਾਅਰੇ ਵਾਜੀ ਕੀਤੀ ਤੇ ਕਿਸਾਨਾਂ ਦੀਆ ਸਮੁੱਚੀਆਂ ਮੰਗਾ ਦਾ ਸਮਰਥਨ ਕਰਦਿਆਂ ਕਿਰਤ ਕਾਨੂੰਨਾਂ ਵਿਚ ਕੀਤੀ ਸੋਧ ਨੂੰ ਰੱਦ ਕਰਨ ਪੁਰ ਜੋਰ ਮੰਗ ਕੀਤੀ ਤੇ ਉਪਰੋਤਕ ਮੰਗਾ ਦੀ ਪੂਰਤੀ ਤਕ ਤਿੱਖਾ ਸੰਘਰਸ਼ ਕਰਨ ਦਾ ਅਹਿਦ ਲਿਆ।