ਨਾਭਾ 4 ਮਈ (ਬੇਅੰਤ ਸਿੰਘ ਰੋਹਟੀ ਖ਼ਾਸ)-ਪੱਛਮੀ ਬੰਗਾਲ ਚ ਸਰਕਾਰ ਬਣਾਉਣ ਲਈ ਪੁਰੀ ਤਾਕਤ ਲਾਉਣ ਵਾਲੀ ਭਾਜਪਾ ਦਾ ਚੋਣ ਨਤੀਜਿਆਂ ਨੇ ਹੰਕਾਰ ਭੰਨ੍ਹ ਕੇ ਰੱਖ ਦਿੱਤਾ ਹੈ ਇਹ ਪ੍ਰਗਟਾਵਾ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਅਤੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਕਾਕਾ ਵਿਕਰਮਜੀਤ ਸਿੰਘ ਚੋਹਾਨ ਨੇ ਮਾਲਵਾ ਡੇਲੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਦੇਸ਼ ਚ ਖੇਤੀ ਵਿਰੋਧੀ ਕਾਨੂੰਨ ਲਾਗੂ ਕਰ ਕੇ ਅੰਨਦਾਤਾ ਕਿਸਾਨ ਨੂੰ ਅੱਖਾਂ ਦਿਖਾਉਣ ਵਾਲੀ ਮੋਦੀ ਸਰਕਾਰ ਦਾ ਪੱਛਮੀ ਬੰਗਾਲ ਚ ਚੋਣਾਂ ਕਿਸਾਨ ਭਾਈਚਾਰੇ ਨੇ ਡੱਟ ਕੇ ਵਿਰੋਧੀ ਕਰਦਿਆਂ ਇਸ ਦਾ ਅਸਲ ਚਿਹਰਾ ਲੋਕਾਂ ਦੀ ਕਚਹਿਰੀ ਚ ਨਸ਼ਰ ਕੀਤਾ ਸੀ ਜਿਸ ਕਾਰਨ ਭਾਜਪਾ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਇਸ ਦੋਰਾਨ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਅਤੇ ਵਿਕਰਮ ਚੋਹਾਨ ਵੱਲੋਂ ਹਲਕਾ ਨਾਭਾ ਯੂਥ ਅਕਾਲੀ ਦਲ ਦੇ ਨਵੇਂ ਬਣੇ ਸਰਕਲ ਪ੍ਰਧਾਨ ਧਰਵਿੰਦਰ ਸਿੰਘ ਭੋਜੋਮਾਜਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਵਿਕਰਮ ਚੋਹਾਨ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਨੱਚਦਿਆਂ ਕਿਸਾਨਾਂ ਨਾਲ ਧ੍ਰੋਹ ਕਮਾਉਣ ਵਾਲੀ ਭਾਜਪਾ ਦੀ ਪੱਛਮੀ ਬੰਗਾਲ ਤੋਂ ਪੁੱਠੀ ਗਿਣਤੀ ਸ਼ੁਰੂ ਹੋ ਗਈ ਤੇ ਛੇਤੀ ਹੀ ਇਸ ਦਾ ਪੂਰਾ ਦੇਸ਼ ਚ ਸੱਪੜਾ ਸਾਫ਼ ਹੋ ਜਾਵੇਗਾ ਵਿਕਰਮ ਚੋਹਾਨ ਨੇ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਮਾਝੇ ਜਰਨੈਲ ਵਜੋਂ ਜਾਣੇ ਜਾਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਮੋਦੀ ਸਰਕਾਰ ਦੇ ਹੰਕਾਰੀ ਰਵੱਈਏ ਕਾਰਣ ਹੀ ਭਾਜਪਾ ਨਾਲੋਂ ਵੱਖ ਹੋਣ ਦਾ ਫੈਸਲਾ ਲਿਆ ਸੀ ਨਹੀਂ ਤਾਂ ਇੰਨੀ ਪੁਰਾਣੀ ਸਾਂਝ ਇੱਕਦਮ ਨਹੀਂ ਤੋੜੀਂ ਜਾਂਦੀ ਇਸ ਮੌਕੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ੍ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਯੂਥ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦਿਹਾਤੀ ਪ੍ਰਧਾਨ ਸਤਨਾਮ ਸਿੰਘ ਸੱਤਾ ਗੁਰਵਿੰਦਰ ਸਿੰਘ ਅਲੋਹਰਾਂ ਕਲਾਂ ਲਾਡੀ ਅਲੋਹਰਾਂ ਬੱਚਿਤਰ ਸਿੰਘ ਭੋਜੋਮਾਜਰੀ ਰਮਿੰਦਰ ਸਿੰਘ ਸਿਮਰਨਜੀਤ ਸਿੰਘ ਅਤੇ ਰਣਜੋਧ ਸਿੰਘ ਹਾਜ਼ਰ ਸਨ