ਪਟਿਆਲਾ ਤੋਂ ਅਮਰਨਾਥ ਗੁਫਾ ਤੱਕ ਸਾਇਕਲ ਯਾਤਰਾ ਕਰਨ ਵਾਲਾ ਸਤਬੀਰ ਕੁਮਾਰ ਖਿੱਚੀ

ਪਟਿਆਲਾ (ਬੇਅੰਤ ਸ਼ਿੰਘ ਰੋਹਟੀ) ਦੁਨੀਆ ਬਹੁਤ ਵਿਸ਼ਾਲ ਹੈ। ਇਸ ਵਿੱਚ ਕਈ ਪ੍ਰਕਾਰ ਦੇ ਬੰਦੇ ਰਹਿੰਦੇ ਹਨ। ਕਈ ਬੰਦੇ ਕਿਸੇ ਨ ਕਿਸੇ ਰੂਪ ਵਿੱਚ ਆਪਣਾ ਨਾਂ ਚਮਕਾਉਣ ਦਾ ਹੀਲਾ ਵਰਤਦੇ ਹਨ। ਕੋਈ ਆਪਣਾ ਨਾਂ ਲਿਮਕਾ ਬੂੱਕ ਵਿੱਚ ਦਰਜ ਕਰਵਾਉਣਾ ਚਾਹੁੰਦਾ ਹੈ ਅਤੇ ਪੋਈ ਗਿਨੀਜ਼ ਬੂੱਕ ਵਿੱਚ, ਅਜਿਹਾ ਹੀ ਇੱਕ ਸ਼ੌਂਕ ਸ਼੍ਰੀ ਸਤਬੀਰ ਕੁਮਾਰ ਖਿੱਚੀ ਜੀ ਨੂੰ ਵੀ ਹੈ। ਉਸਨੂੰ ਸਾਇਕਲ ਉੱਪਰ ਯਾਤਰਾ ਕਰਨ ਦਾ ਸ਼ੌਂਕ ਹੈ। ਸਰਬੀਰ ਨੂੰ ਇਹ ਕਦੇ ਚੇਤਾ ਵੀ ਨਹੀਂ ਸੀ ਕਿ ਉਸਦਾ ਸੌਂਕ ਰਿਕਾਰਡ ਬਣ ਜਾਵੇਗਾ। ਸਤਬੀਰ ਖਿੱਚੀ ਦਾ ਜਨਮ 1 ਜਨਵਰੀ, 1967 ਨੂੰ ਸੁਗਨ ਚੰਦ ਦੇ ਘਰ ਪਿੰਡ ਬੱਸੀ ਖੁਡਾਣਾ ਜਿਲ੍ਹਾ ਮਹਿੰਦਰਗੜ ਵਿੱਚ ਹੋਇਆ। ਇਹਨਾਂ ਦੀ ਮਾਤਾ ਜੀ ਦਾ ਨਾਂ ਸੰਤੋਖੀ ਦੇਵੀ ਹੈ। ਇਹਨਾਂ ਦੇ ਪਰਿਵਰ ਵਿੱਚ ਇਹਨਾਂ ਦੀ ਪਤਨੀ ਕਾਂਤਾ ਦੇਵੀ ਅਤੇ ਦੋ ਮੁੰਡੇ, ਨੂੰਹਾਂ ਅਤੇ ਕੁੜੀਆਂ ਹਨ। 1982 ਤੋਂ ਸਤਬੀਰ ਕੁਮਾਰ ਸਾਇਕਲ ਯਾਤਰਾ ਕਰਦੇ ਹਨ। ਇਸ ਦੌਰਾਨ ਉਹਨਾਂ ਨੇ ਨੈਨਾ ਦੇਵੀ, ਵੈਸ਼ਨੂੰ ਦੇਵੀ, ਜਵਾਲਾ ਜੀ, ਚਿਤਪੁਰਨੀ ਮਾਤਾ, ਚਾਮੁੰਡਾ ਦੇਵੀ, ਕਾਂਗੜਾ ਜੀ, ਸ਼੍ਰੀ ਅਮਰਨਾਥ ਜੀ, ਅਦਿ ਤੋਂ ਯਾਤਰਾ ਦੀ ਸ਼ੁਰੂਆਵਾਤ ਕੀਤੀ। ਪਿਛਲੇ 23 ਸਾਲਾਂ ਤੋਂ ਸਤਬੀਰ ਕੁਮਾਰ ਜਾ ਪਟਿਆਲਾ ਤੋਂ ਸ਼੍ਰੀ ਅਮਰਨਾਥ ਗੁਫਾ ਤੱਕ ਦੀ ਯਾਤਰਾ ਕਰਦੇ ਆ ਰਹੇ ਹਨ। ਸਟਾਰ ਟੀ.ਵੀ. ਵਾਲਿਆਂ ਨੇ ਪਹਿਲੀ ਵਾਰ ਕਸ਼ਮੀਰ ਤੋਂ ਉਹਨਾਂ ਦੀ ਇੰਟਰਵਿਊ ਕੀਤੀ । ਇਸ ਤੋਂ ਬਾਅਦ ਕਸ਼ਮੀਰ ਟੀ.ਵੀ, ਇੰਦੁਸਤਾਨ ਟਾਇਮਸ, ਫੌਜੀ ਜਵਾਨਾਂ ਦਾ ਕਹਿਣਾ ਹੈ ਕਿ ਪਿਛਲੇ 50-60 ਸਾਲਾਂ ਤੋਂ ਉਹਨਾਂ ਨੇ ਕੋਈ ਵੀ ਸਾਇਕਲ ਯਾਤਰੀ ਸ਼੍ਰੀ ਅਮਰਨਾਥ ਗੁਫਾ ਤੱਕ ਆਉਂਦਾ ਨਹੀਂ ਦੇਖਿਆ। ਪੰਜਾਬ ਦੇ ਇਸ ਨੌਜਵਾਨ ਦੇ ਹੌਂਸਲੇ ਨੂੰ ਸਾਰੇ ਸਲਾਮ ਕਰਦੇ ਹਨ।