ਕਰੋਨਾ ਯੋਧਿਆਂ ਦਾ ਸ਼ਾਹ ਸਤਨਾਮ ਗ੍ਰੀਨ ਵੈਲਫੇਅਰ ਫਰੰਟ ਵਲੋ ਸਨਮਾਨ
ਫਰੰਟ ਲਾਇਨ ਤੇ ਲੜਨ ਵਾਲੇ ਸਿਹਤ ਕਰਮਚਾਰੀ.ਪੰਜਾਬ ਪੁਲਿਸ ਤੇ ਪੱਤਰਕਾਰਾ ਦੇ ਕੀਤੇ ਸਨਮਾਨ

ਭਵਾਨੀਗੜ੍ਹ (ਗੁਰਵਿੰਦਰ ਸਿੰਘ ): ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਲੜਾਈ 'ਚ ਜੁੱਟੇ 85 'ਫਰੰਟਲਾਈਨ ਯੋਧਿਆਂ' ਦਾ ਇੱਥੇ ਸ਼ਾਹ ਸਤਨਾਮ ਗ੍ਰੀਨ ਐੱਸ ਵੈਲਫੇਅਰ ਫੋਰਸ ਵੱਲੋਂ ਸਨਮਾਨ ਕੀਤਾ ਗਿਆ। ਵੀਰਵਾਰ ਨੂੰ ਸਰਕਾਰੀ ਹਸਪਤਾਲ ਵਿਖੇ ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਪਹਿਲੀ ਕਤਾਰ 'ਚ ਖੜ੍ਹ ਕੇ ਲੋਕਾਂ ਦੀ ਸੇਵਾ 'ਚ ਲੱਗੇ ਕਰੀਬ 45 ਸਿਹਤ ਕਾਮਿਆਂ ਨੂੰ ਫੋਰਸ ਦੇ ਵਲੰਟੀਅਰਾਂ ਨੇ ਫਲਾਂ ਦੀਆਂ ਟੋਕਰੀਆਂ ਭੇਟ ਕੀਤੀਆਂ। ਇਸੇ ਤਰ੍ਹਾਂ ਥਾਣਾ ਭਵਾਨੀਗੜ੍ਹ ਵਿਖੇ ਪੁਲਸ ਮੁਲਾਜ਼ਮਾਂ ਸਮੇਤ ਮੀਡੀਆ ਖ਼ੇਤਰ ਨਾਲ ਜੁੜੇ 40 ਦੇ ਕਰੀਬ 'ਫਰੰਟਲਾਇਨ ਯੋਧਿਆ' ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਡੀ.ਐੱਸ.ਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ, ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਤੇ ਡਾ. ਮਹੇਸ਼ ਕੁਮਾਰ ਅਹੁਜਾ ਐੱਸ.ਐਮ.ਓ ਭਵਾਨੀਗੜ੍ਹ ਨੇ ਗ੍ਰੀਨ ਐੱਸ ਵੈਲਫੇਅਰ ਫੋਰਸ ਵੱਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕੀਤੀ।ਇਸ ਮੌਕੇ ਡੀ.ਐੱਸ.ਪੀ ਘੁੰਮਣ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਪੁਲਸ ਵਿਭਾਗ, ਸਿਹਤ ਕਾਮਿਆਂ ਤੇ ਮੀਡੀਆ ਦੇ ਕੰਮ ਨੂੰ ਜਿਸ ਤਰ੍ਹਾਂ ਸਰਾਹਿਆ ਜਾ ਰਿਹਾ ਹੈ ਉਸ ਨਾਲ ਸਮਾਜ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਇਸ ਮੌਕੇ ਰਾਮਕਰਨ ਇੰਸਾ ਨੇ ਕਿਹਾ ਕਿ ਆਪਣੇ ਗੁਰੂ ਜੀ ਦੇ ਦੱਸੇ ਮਾਰਗ 'ਤੇ ਚੱਲਦਿਆਂ ਸ਼ਾਹ ਸਤਨਾਮ ਗ੍ਰੀਨ ਐੱਸ ਵੈਲਫੇਅਰ ਫੋਰਸ ਮਾਨਵਤਾ ਦੀ ਭਲਾਈ ਦੇ ਕੰਮਾਂ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਤੇ ਸਮਾਜ ਲਈ ਅਪਣੀਆਂ ਸੇਵਾਵਾਂ ਨਿਭਾਉਣ ਵਾਲਿਆਂ ਦੀ ਹੌਸਲਾ ਅਫਜਾਈ ਕਰਦੀ ਰਹੀ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਕਾਕਾ ਰਾਮ ਐੱਸ.ਆਈ, ਸੁਖਵਿੰਦਰ ਬਬਲਾ ਫਾਰਮੇਸੀ ਅਫਸਰ ਸੰਗਰੂਰ, ਰਣਜੀਤ ਭੱਮ, ਸੋਮਨਾਥ ਗਰਗ, ਦਰਸ਼ਨ ਮਿੱਤਲ, ਪ੍ਰੇਮ ਸਿੰਗਲਾ, ਪਰਦੀਪ ਕੁਮਾਰ (ਸਾਰੇ 15 ਮੈਂਬਰ), ਭੋਲਾ ਇੰਸਾਂ ਬਲਾਕ ਭੰਗੀਦਾਸ ਸਮੇਤ ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ ਭਵਾਨੀਗੜ੍ਹ ਵੀ ਹਾਜ਼ਰ ਸਨ।