ਪਟਿਆਲਾ 6 ਮਈ (ਬੇਅੰਤ ਸਿੰਘ ਰੋਹਟੀ ਖਾਸ) ਡਾ ਅੰਬੇਡਕਾਰ ਕਰਮਚਾਰੀ ਮਹਾਂਸੰਘ ਦੀ ਪਾਰਟ ਟਾਇਮ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰਾ ਸਿੰਘ ਗੱਜੂ ਮਾਜਰਾ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਤੇ ਟਰਾਸਕੋ ਤੋਂ ਮੰਗ ਕਰਦੇ ਕਿਹਾ ਕਿ ਬਿਜਲੀ ਬੋਰਡ ਹੁਣ ਪਾਵਰਕੌਮ ਤੇ ਟਰਾਸਕੋ ਦੇ ਪਾਰਟ ਟਾਇਮ ਸਫ਼ਾਈ ਸੇਵਕਾ ਪਿਛਲੇ 15/20/ ਸਾਲਾ ਤੋ ਆਪਣੀਆਂ ਸੇਵਾਵਾਂ ਨੂੰ ਨਿਗੁਣਿਆ ਤਨਖਾਹਾਂ ਤੇ ਨਿਭਾਦੇ ਆ ਰਹੇ ਹਨ ਬਿਜਲੀ ਬੋਰਡ ਵਿੱਚ ਹਰ ਸਾਲ ਸੈਂਕੜੇ ਹੀ ਭਾਰਤੀਆਂ ਤੇ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਉਚ ਅਧਿਕਾਰੀ ਮੈਨੈਜਮੈਟਾ ਨਾਲ ਮਿਲੀਭੁਗਤ ਕਰਕੇ ਚੋਰ ਮੋਰੀਆਂ ਰਾਹੀਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਤੇ ਰੱਖ ਲਿਆ ਜਾਂਦਾ ਹੈ ਜਦੋਂ ਕਿ ਮਾਨਯੋਗ ਹਾਈਕੋਰਟ,ਤੇ ਸੁਪਰੀਮ ਕੋਰਟ ਨੇ ਵੀ ਸਾਡੇ ਹੱਕ ਵਿੱਚ ਫੈਸਲਾ ਕੀਤਾ ਹੋਇਆ ਹੈ ਪ੍ਰੰਤੂ ਪਾਵਰਕੌਮ ਤੇ ਟਰਾਸਕੋ ਹਮੇਸ਼ਾ ਹੀ ਸਾਨੂੰ ਅਣਗੋਲਿਆਂ ਕਰਦਾ ਆ ਰਿਹਾ ਹੈ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਵੀ ਹਰ ਵਾਰ ਚੋਣਾਂ ਦੌਰਾਨ ਸਾਡੇ ਨਾਲ ਪੱਕੇ ਕਰਨ ਦੇ ਝੂਠੇ ਵਾਅਦੇ ਕਰਕੇ ਸਾਡੀਆਂ ਵੋਟਾ ਵਟੋਰ ਕੇ ਸਤਾ ਪ੍ਰਪਤ ਕਰ ਲੈਂਦੇ ਹਨ ਤੇ ਬਾਅਦ ਵਿਚ ਕੋਈ ਸਾਰ ਨਹੀਂ ਲੈਂਦੇ ਅੱਜ ਦੇ ਕਰੋਨਾ ਵਾਇਰਸ ਦੇ ਮਾੜੇ ਹਾਲਾਤ ਵਿਚ ਵੀ ਪਿਛਲੇ /2020/ਮਾਰਚ ਤੋਂ ਹੁਣ ਤੱਕ ਇਹ ਸਫ਼ਾਈ ਸੇਵਕਾ ਕਾਮੇ ਆਪਣੀ ਜਾਨ ਮਾਲ ਨੂੰ ਜੋਖਮ ਵਿਚ ਪਾ ਕੇ ਗਰਿੱਡਾਂ ਤੇ ਦਫਤਰਾਂ ਵਿਚ ਸਾਫ਼ ਸਫ਼ਾਈ ਗਿੱਲਾ ਸੁੱਕਾ ਕੂੜਾ ਚੁੱਕਣ ਦਾ ਕੰਮ ਕਰਦੇ ਹਨ ਪਰ ਸਰਕਾਰ ਅਤੇ ਪਾਵਰਕੌਮ ਤੇ ਟਰਾਸਕੌ ਵਲੋਂ ਕੋਈ ਅਜਿਹਾ ਸੁੱਖ ਸਹੂਲਤਾਂ, ਵਧੀਆ ਕਿਸਮ ਦੇ ਦਸਤਾਨੇ, ਬੂਟਾ, ਜੁਰਾਬਾਂ, ਮਾਸਿਕ, ਤੇ ਫੀਲਡਾ ਦੇ ਗਰਿੱਡਾਂ ਤੇ ਦਫਤਰਾਂ ਵਿਚ ਸੁਰੱਖਿਅਤ ਕਿੱਟਾਂ, ਪਾਰਟ ਟਾਇਮ ਸਫ਼ਾਈ ਸੇਵਕਾਂ ਨੂੰ ਬੀਮਾ ਪਾਲਿਸੀ ਸਹੁਲਤਾਂ, ਨਹੀ ਦਿੱਤੀਆਂ ਜਾ ਰਹੀਆਂ ਠੇਕੇਦਾਰੀ ਪ੍ਰਥਾ ਰਾਹੀ ਆਰਥਿਕ ਸ਼ੋਸਣ ਕਰਵਾ ਕੇ ਆਪਣੇ ਚਹੇਤਿਆਂ ਦੀਆਂ ਕੰਪਨੀਆਂ ਨੂੰ ਲਾਭ ਪਹੁੰਚਾ ਰਹੇ ਹਨ ਤੇ ਪੰਜਾਬ ਸਰਕਾਰ ਨੇ/1/9/2019/ਤੋਂ ਘੱਟੋ-ਘੱਟ ਉਜ਼ਰਤਾਂ ਲਾਗੂ ਨਾ ਕਰਕੇ ਇਕ ਮਈ ਮਜ਼ਦੂਰ ਦਿਵਸ ਤੇ ਕਿਰਤੀਆਂ ਮਨੋਬਲ ਨੂੰ ਪਛਾੜ ਦਿੱਤਾ ਹੈ ਅਸੀ ਪੰਜਾਬ ਸਰਕਾਰ ਅਤੇ ਪਾਵਰਕੌਮ ਤੇ ਟਰਾਸਕੋ ਤੋਂ ਪੁਰਜੋਰ ਮੰਗ ਕਰਦੇ ਹਾਂ ਕਿ ਪਾਰਟ ਟਾਇਮ ਸਫ਼ਾਈ ਸੇਵਕਾ ਨੂੰ ਫੋਰੀ ਤੋਰ ਤੇ ਪੱਕੇ ਕਰੇ ਜਾ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਕੰਮ ਬਰਾਬਰ ਤਨਖਾਹ ਬਰਾਬਰ ਦਾ ਸਿਧਾਂਤ ਲਾਗੂ ਕੀਤਾ ਜਾਵੇ ਜੇਕਰ ਸਰਕਾਰ ਨੇ ਇਨ੍ਹਾਂ ਸਫ਼ਾਈ ਸੇਵਕਾ ਦੀਆ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ/ 2022/ਦੀਆਂ ਚੋਣਾਂ ਵਿੱਚ ਬੰਗਾਲ ਦੇ ਵਿਚ ਬੀ ਜੇ ਪੀ ਵਾਗੂ ਬੁਰੀ ਤਰ੍ਹਾਂ ਇਸ ਦਾ ਖਾਮਿਆ ਭੂਗਤਣਾ ਪੈਵੇਗਾ।