ਕੋਰੋਨਾ ਦਾ ਮੁਕਾਬਲਾ ਸਾਨੂੰ ਇੱਕਜੁੱਟਤਾ ਨਾਲ ਕਰਨਾ ਚਾਹੀਦਾ -ਸੰਦੀਪ ਸਿੰਘ

ਨਾਭਾ 8 ਮਈ (ਬੇਅੰਤ ਸਿੰਘ ਰੋਹਟੀ ਖ਼ਾਸ) ਪੂਰੇ ਵਿਸ਼ਵ ਚ ਫੈਲੀ ਭਿਆਨਕ ਕਰੋਨਾ ਮਹਾਂਮਾਰੀ ਦਾ ਸਾਨੂੰ ਸਭ ਨੂੰ ਇੱਕਜੁੱਟਤਾ ਨਾਲ ਕਰਨਾ ਚਾਹੀਦਾ ਹੈ ਤਾਂ ਜ਼ੋ ਅਸੀਂ ਇਸ ਭਿਆਨਕ ਬਿਮਾਰੀ ਤੋਂ ਬੱਚ ਸਕੀਏ ਇਹ ਗੱਲ ਹਲਕਾ ਨਾਭਾ ਦੇ ਯੂਥ ਅਕਾਲੀ ਦਲ ਸ਼ਹਿਰੀ ਪ੍ਰਧਾਨ ਸੰਦੀਪ ਸਿੰਘ ਹਿੰਦ ਕੰਬਾਈਨ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਕਰਦਿਆਂ ਆਖੀ ਉਨ੍ਹਾਂ ਕਿਹਾ ਕਿ ਦੇਸ਼ ਚ ਜਿੱਥੇ ਕੋਰੋਨਾ ਮਹਾਂਮਾਰੀ ਨਾਲ ਵੱਡੇ ਪੱਧਰ ਤੇ ਜਾਨੀ ਨੁਕਸਾਨ ਹੋ ਰਿਹਾ ਹੈ ਉਥੇ ਦੂਜੇ ਪਾਸੇ ਸਰਕਾਰਾਂ ਵੱਲੋਂ ਲਗਾਈ ਜਾ ਰਹੀ ਹੈ ਤਾਲਾਬੰਦੀ ਕਰਨ ਗਰੀਬ ਅਤੇ ਆਮ ਆਦਮੀ ਮਹਿੰਗਾਈ ਦੀ ਚੱਕੀ ਚ ਪਿਸ ਰਹੇ ਹਨ ਅਤੇ ਬੇਜੁਗਗਾਰੀ ਚ ਵੀ ਵੱਧ ਰਹੀ ਹੈ ਉਨ੍ਹਾਂ ਇਹ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਲਗਭਗ 75 ਸਾਲ ਹੋ ਗਏ ਹਨ ਲੇਕਿਨ ਅਸੀਂ ਦੇਸ਼ ਦੇ ਲੋਕਾਂ ਨੂੰ ਨਾ ਹੀ ਸਿਹਤ ਸਹੂਲਤਾਂ ਦੇ ਸਕੇ ਅਤੇ ਨਾ ਹੀ ਸਿੱਖਿਆ ਦੇ ਖੇਤਰ ਚ ਕੋਈ ਠੋਸ ਕਦਮ ਚੁੱਕੇ ਗਏ ਦੇਸ਼ ਚ ਆਕਸੀਜਨ ਦੀ ਕਮੀ ਕਾਰਨ ਹਾਜ਼ਰਾਂ ਮੋਤਾਂ ਹੋ ਰਹੀਆ ਹਨ ਵੈਕਸੀਨ ਦੀ ਵੀ ਜ਼ਬਰਦਸਤ ਘਾਟ ਆ ਰਹੀ ਹੈ ਪਰੰਤੂ ਕੇਂਦਰ ਸਰਕਾਰ ਅਜੇ ਵੀ ਕੋਈ ਠੋਸ ਕਦਮ ਨਹੀਂ ਚੁੱਕ ਰਹੀ ਉਨ੍ਹਾਂ ਸਾਰਿਆਂ ਸਿਆਸੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਮਹਾਂਮਾਰੀ ਨਾਲ ਲੜਨ ਲਈ ਸਰਕਾਰਾਂ ਦਾ ਸਾਥ ਦੇਣ ਅਤੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਮਿਲ ਕੇ ਉਦਮ ਕਰਨ ਇਸ ਮੌਕੇ ‌ਹੋਰਨਾਂ ਤੋਂ ਇਲਾਵਾ ਸੋਨੀ ਚੋਧਰੀ ਮਾਜਰਾ ਸੇਵਾ ਸਿੰਘ ਧਾਰੋਕੀ ਗੁਰਤੇਜ ਸਿੰਘ ਕੌਲ ਆਦਿ ਹਾਜ਼ਰ ਸਨ