ਪਟਿਆਲਾ 11 ਮਈ (ਬੇਅੰਤ ਸਿੰਘ ਰੋਹਟੀ ਖ਼ਾਸ) ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਵਿਖੇ ਐਸ ਐਸ ਪੀ ਪਟਿਆਲਾ ਸੰਦੀਪ ਕੁਮਾਰ ਗਰਗ ਗੁਰੂ ਘਰ ਵਿਖੇ ਨਤਮਸਤਕ ਹੋਏ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਐਸ ਐਸ ਪੀ ਪਟਿਆਲਾ ਨੂੰ ਜੀ ਆਇਆਂ ਕਿਹਾ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਇਸ ਮੌਕੇ ਐਸ ਐਸ ਪੀ ਪਟਿਆਲਾ ਸੰਦੀਪ ਕੁਮਾਰ ਗਰਗ ਨੇ ਗੁਰੂ ਦਰਬਾਰ ਚ ਸਮਾਂ ਬਿਤਾਇਆ ਅਤੇ ਕੀਰਤਨੀ ਜੱਥਿਆਂ ਪਾਸੋਂ ਗੁਰਬਾਣੀ ਕਰਦਿਆਂ ਕੀਰਤਨ ਦਾ ਅਨੰਦ ਵੀ ਮਾਣਿਆ ਗੱਲਬਾਤ ਕਰਦਿਆਂ ਐਸ ਐਸ ਪੀ ਸੰਦੀਪ ਕੁਮਾਰ ਗਰਗ ਨੇ ਕਿਹਾ ਕਿ ਗੁਰੂ ਘਰ ਪੁੱਜ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਅਤੇ ਸਕੂਨ ਮਹਿਸੂਸ ਹੋਇਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕੋਵਿੰਡ 19 ਮਹਾਂਮਾਰੀ ਦੀ ਲਹਿਰ ਚੱਲ ਰਹੀ ਹੈ ਅਤੇ ਕਿਹਾ ਕਿ ਪ੍ਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਕੋਰੋਨਾ ਮਹਾਂਮਾਰੀ ਖਤਮ ਹੋਵੇ ਅਤੇ ਸਿਹਤ ਪੱਖੋਂ ਸਾਰੇ ਤੁੰਦਰੁਸਤ ਰਹਿਣ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਪਾਲ ਸਿੰਘ ਭਗਵੰਤ ਸਿੰਘ ਲਾਡੀ ਟਰੈਫਿਕ ਇੰਚਾਰਜ ਦਿਹਾਤੀ ਐਸ ਐਚ ਓ ਹਰਜਿੰਦਰ ਸਿੰਘ ਢਿੱਲੋਂ ਅਨਾਜ ਮੰਡੀ ਏ ਐਸ ਆਈ ਜਗਤਾਰ ਸਿੰਘ ਗੁਰਦੀਪ ਸਿੰਘ ਗੁਰਤੇਜ ਸਿੰਘ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ ਐਸ ਐਸ ਪੀ ਪਟਿਆਲਾ ਨੂੰ ਸਨਮਾਨ ਕਰਦੇ ਹੋਏ ਮੈਨੇਜਰ ਕਰਨੈਲ ਸਿੰਘ ਨਾਭਾ ਅਤੇ ਹੋਰ