ਸ਼ਹੀਦ ਕਿਸਾਨ ਦੀ ਪਤਨੀ ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਭੇਜਿਆ ਸਹਾਇਤਾ ਰਾਸ਼ੀ ਦਾ ਚੈੱਕ ਸੋਂਪਿਆ

ਭਾਦਸੋਂ/ਪਟਿਆਲਾ 11 ਮਈ (ਬੇਅੰਤ ਸਿੰਘ ਰੋਹਟੀ ਖਾਸ)
ਦਿੱਲੀ ਦੀਆਂ ਸਰਹੱਦਾਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਚੱਲ ਰਹੇ ਸੰਘਰਸ਼ ਦੇ ਚੱਲਦਿਆਂ ਸ਼ਹੀਦ ਹੋਏ ਕਿਸਾਨ ਗੱਜਣ ਸਿੰਘ ਦੀ ਸੋਰਮਣੀ ਕਮੇਟੀ ਵੱਲੋਂ ਇੱਕ ਲੱਖ ਦੀ ਵਿੱਤੀ ਸਹਾਇਤਾ ਰਾਸ਼ੀ ਦਾ ਚੈੱਕ ਸੋਂਪਿਆ ਗਿਆ ਪਿੰਡ ਦਿੱਤੂਪੂਰ ਵਿਖੇ ਕਿਸਾਨ ਦੀ ਸੁਪਤਨੀ ਬੀਬੀ ਰਜਿੰਦਰ ਕੌਰ ਨੂੰ ਅੰਤਿ੍ਰੰਗ ਕਮੇਟੀ ਮੈਂਬਰ ਜੱਥੇਦਾਰ ਸ੍ਰ ਸਤਵਿੰਦਰ ਸਿੰਘ ਟੌਹੜਾ ਕਿਹਾ ਕਿ ਸ਼ੋ੍ਰਮਣੀ ਕਮੇਟੀ ਸਮੇਂ ਸਮੇਂ ਤੇ ਕਿਸਾਨ ਭਰਾਵਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਗਾਜੀਗਰ ਅਤੇ ਟਿੱਕਰੀ ਬਾਰਡਰ ਤੇ ਸ਼ੋ੍ਰਮਣੀ ਕਮੇਟੀ ਵੱਲੋਂ ਕਿਸਾਨ ਜਥੇਬੰਦੀਆਂ ਲਈ ਜਿੱਥੇ ਨਿਰਵਿਘਨ ਲੰਗਰ ਚਲਾਇਆ ਜਾ ਰਿਹਾ ਹੈ ਉਥੇ ਹੀ ਰਿਹਾਇਸ਼ ਪ੍ਰਬੰਧ ਵੀ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਭਰਾਵਾਂ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਦੌਰਾਨ 200 ਤੋਂ ਵੱਧ ਕਿਸਾਨ ਦੀ ਮੌਤ ਚਿੰਤਾ ਦਾ ਵਿਸ਼ਾ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਵਿਚ ਕਿਸਾਨ ਅੱਜ ਦਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ ਜੇ ਕਿਸਾਨ ਨੂੰ ਖੇਤੀ ਬਿੱਲ ਪ੍ਰਵਾਨ ਹੀ ਨਹੀਂ ਤਾਂ ਕੇਂਦਰ ਸਰਕਾਰ ਨੂੰ ਵੀ ਧੱਕੇ ਨਾਲ ਕਾਲੇ ਖੇਤੀ ਕਾਨੂੰਨਾਂ ਨੂੰ ਥੋਪਣ ਦੀ ਬਜਾਏ ਰੱਦ ਕਰਨੇ ਚਾਹੀਦੇ ਹਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਬਲਜੀਤ ਸਿੰਘ ਦਿੱਤੂਪਰ ਪ੍ਰਧਾਨ ਹਰਪਾਲ ਸਿੰਘ ਸ਼ਰਨਜੀਤ ਸਿੰਘ ਟਿਵਾਣਾ ਨਛੱਤਰ ਸਿੰਘ ਸਰਜੀਤ ਸਿੰਘ ਲਖਵਿੰਦਰ ਸਿੰਘ ਲੰਬੜਦਾਰ ਮੇਜ਼ਰ ਸਿੰਘ ਪ੍ਰਧਾਨ ਬਲਵਿੰਦਰ ਸਿੰਘ ਸੁਖਜੀਤ ਸਿੰਘ ਕੁਲਦੀਪ ਸਿੰਘ ਭੁਪਿੰਦਰ ਸਿੰਘ ਮਨਜੀਤ ਸਿੰਘ ਅਮਰੀਕ ਸਿੰਘ ਵਿਕਰਮਜੀਤ ਸਿੰਘ ਚੋਹਾਨ ਰਣਧੀਰ ਸਿੰਘ ਧੀਰਾ ਆਦਿ ਵੀ ਹਾਜ਼ਰ ਸਨ ਜ਼ਿਕਰਯੋਗ ਹੈ ਕਿ ਸ੍ਰੋਰਮਣੀ ਕਮੇਟੀ ਵੱਲੋਂ ਹਲਕਾ ਭਾਦਸੋਂ ਦੇ ਪਿੰਡ ਕਿਸ਼ਨਗੜ੍ਹ ਚਾਸਵਾਲ ਅਤੇ ਦਿੱਤੂਪੁਰ ਦੇ ਸ਼ਹੀਦ ਹੋਏ ਤਿੰਨ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਤਿੰਨ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ
ਪਿੰਡ ਦਿੱਤੂਪੁਰ ਵਿਖੇ ਸ਼ਹੀਦ ਕਿਸਾਨ ਦੀ ਸੁਪਤਨੀ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸੋਂਪਿਆ ਹੋਏ ਅੰਤਿ੍ਰੰਗ ਕਮੇਟੀ ਮੈਂਬਰ ਸ੍ਰ ਸਤਵਿੰਦਰ ਸਿੰਘ ਟੌਹੜਾ ਅਤੇ ਹੋਰ