ਭਵਾਨੀਗੜ੍ਹ (ਗੁਰਵਿੰਦਰ ਸਿੰਘ)ਸਥਾਨਕ ਫੱਗੂਵਾਲਾ ਕੈਂਚੀਆ ਸਥਿੱਤ ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ ਵਿਖੇ "ਨਰਸਿੰਗ ਡੇ" ਮਨਾਇਆ ਗਿਆ। ਫਲੋਰੈਂਸ ਨਾਈਟਿੰਗਲ ਨੇ ਹੀ ਅਧੁਨਿਕ ਨਰਸਿੰਗ ਦੀ ਸਥਾਪਨਾ ਕੀਤੀ, ਜਿਸ ਕਰਕੇ ੳਨ੍ਹਾਂ ਦੇ ਜਨਮ ਦਿਨ ਉੱਤੇ ਇਹ ਦਿਵਸ ਬਤੌਰ "ਨਰਸਿਸ ਡੇ" ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ।ਅਤੇ ਨਰਸਾਂ ਦੁਆਰਾ ਸਮਾਜ ਵਿਚ ਪਾਏ ਯੋਗਦਾਨ ਨੂੰ ਦਰਸਾਉਦਾ ਹੈ। ਇਸ ਮੌਕੇ ਡਾ .ਐਮ.ਐਸ ਖਾਨ ਅਤੇ ਡਾ. ਕਾਫ਼ਿਲਾ ਖਾਨ ਜੀ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ.ਐਮ.ਐਸ ਖਾਨ ਜੀ ਨੇ ਦੱਸਿਆ ਕਿ ਡਾਕਟਰ ਅਤੇ ਮਰੀਜ਼ ਦੇ ਵਿਚਕਾਰ ਸਭ ਤੋਂ ਮਹੱਤਵਪੂਰਨ ਸੰਬੰਧ ਹਨ ਇੱਕ ਡਾਕਟਰ ਸਿਰਫ ਦਵਾਈਆ ਨਿਰਧਾਰਤ ਕਰਦਾ ਹੈ ਅਤੇ ਨਿਦਾਨ ਕਰਦਾ ਹੈ, ਪਰ ਅੰਤ ਵਿਚ, ਇਹ ਉਹ ਨਰਸ ਹੈ ਜਿਸ ਤੇ ਇਲਾਜ ਦੀ ਅਸਲ ਜਿੰਮੇਵਾਰੀ ਨਿਰਭਰ ਕਰਦੀ ਹੈ। ਨਰਸਿੰਗ ਸਟਾਫ ਤੋਂ ਬਿਨਾਂ, ਇੱਕ ਦਿਨ ਲਈ ਵੀ ਕੰਮ ਨਹੀ ਕਰ ਸਕਦੀ। ਇਸ ਲਈ ਅੰਤਰਰਾਸ਼ਟਰੀ ਨਰਸ ਦਿਵਸ ਪੂਰੇ ਵਿਸਵ ਵਿੱਚ ਹਸਪਤਾਲਾਂ ਅਤੇ ਡਾਕਟਰੀ ਪੇਸੇਵਰਾਂ ਦੁਆਰਾ ਮਨਾਇਆ ਜਾਦਾ ਹੈ ਇਸ ਦੌਰਾਨ ਵਿੱਦਿਆਰਥੀਆਂ ਨੇ ਵੱਖ^ਵੱਖ ਨਰਸਿੰਗ ਤਕਨੀਕਾਂ ਨੂੰ ਭਾਸਣ ਦੇ ਰੂਪ ਵਿੱਚ ਪੇਸ਼ ਕੀਤਾ। ਬੱਚਿਆਂ ਨੇ ਇਸ ਮੌਕੇ "ਫਲੋਰੈਂਸ ਨਾਈਟਿੰਗਲ" ਦੇ ਜੀਵਨ ਅਤੇ ੳਨ੍ਹਾਂ ਦੁਆਰਾ ਕੀਤੇ ਗਏ ਸਮਾਜਿਕ ਕੰਮਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਮੈਡਮ ਜੀ ਨੇ ਫਲੋਰੈਂਸ ਨਾਈਟਿੰਗਲ ਦੇ ਸਿਧਾਤਾਂ ਨੂੰ ਪ੍ਰਮੁੱਖ ਰੱਖਦੇ ਹੋਏ ਬੱਚਿਆਂ ਨੂੰ ੳਨ੍ਹਾਂ ਸਿਧਾਤਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਬਾਕੀ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਚੰਗੇ ਬਣਕੇ ਮਰੀਜਾਂ ਦੀ ਸੇਵਾ ਕਰਨ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਅਤੇ ਵਿਿਦਆਰਥੀ ਸਾਮਿਲ ਸਨ