ਨੈਸ਼ਨਲ ਹਾਈਵੇ ਤੇ ਖਿਲਾਰੀਆਂ ਸਬਜ਼ੀਆਂ ਦੀ ਘਟਨਾਕ੍ਰਮ ਨੇ ਲਿਆ ਨਵਾਂ ਮੋੜ
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ : ਰੇਹੜੀ ਯੂਨੀਅਨ ਪ੍ਰਧਾਨ

ਭਵਾਨੀਗੜ੍ਹ 12 ਮਈ (ਗੁਰਵਿੰਦਰ ਸਿੰਘ) ਸਥਾਨਕ ਸ਼ਹਿਰ ਭਵਾਨੀਗਡ਼੍ਹ ਵਿਚ ਬੀਤੇ ਦਿਨ ਹੀ ਜੋ ਨੈਸ਼ਨਲ ਹਾਈਵੇ ਤੇ ਸਬਜ਼ੀਆਂ ਦਾ ਢੇਰ ਲਗਾਇਆ ਅਤੇ ਬਾਅਦ ਵਿੱਚ ਉਸ ਘਟਨਾਕ੍ਰਮ ਦਾ ਹੁਣ ਨਵਾਂ ਚਿਹਰਾ ਸਾਹਮਣੇ ਆਇਆ ਹੈ । ਜਿਸ ਵਿਚ ਰੇਹੜੀ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਜੀਤਾ ਤੇ ਹੋਰ ਮੈਂਬਰਾਂ ਵੱਲੋਂ ਹਾਈਵੇ ਤੇ ਖਿਲਾਰੀਆਂ ਸਬਜ਼ੀਆਂ ਦੀ ਨਿਖੇਧੀ ਕੀਤੀ ਹੈ ਅਤੇ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜੀਤ ਸਿੰਘ ਤੇ ਹੋਰ ਮੈਂਬਰਾਂ ਨੇ ਦੋਸ਼ ਲਾਇਆ ਕਿ ਅੱਜ ਦੀ ਹੜਤਾਲ ਸਬੰਧੀ ਕਿਸਾਨਾਂ ਨੂੰ ਨਹੀਂ ਦੱਸਿਆ ਗਿਆ ਤੇ ਉਨ੍ਹਾਂ ਵੱਲੋਂ ਸਵੇਰੇ ਲਿਆਈਆਂ ਸਬਜ਼ੀਆਂ ਤੋਂ ਬਾਅਦ ਯੂਨੀਅਨਾਂ ਵੱਲੋਂ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ ਅਤੇ ਸਬਜ਼ੀਆਂ ਨੂੰ ਮੰਦਿਰਾਂ ਗੁਰਦੁਆਰਿਆਂ ਤੇ ਹੋਰਾਂ ਗ਼ਰੀਬਾਂ ਚ ਵੰਡਣ ਦਾ ਪ੍ਰੋਗਰਾਮ ਸੀ ਪਰ ਸਾਡੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਬਜ਼ੀਆਂ ਦੇ ਲਿਫ਼ਾਫ਼ੇ ਸੜਕਾਂ ਤੇ ਗੇਰਨੇ ਸ਼ੁਰੂ ਕਰ ਦਿੱਤੇ ਜਿਸ ਦੀ ਰੇਹੜੀ ਯੂਨੀਅਨ ਭਰਪੂਰ ਨਿਖੇਧੀ ਕਰਦੀ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਬੀਤੇ ਦਿਨ ਹੀ ਰੇਹੜੀ ਵਾਲਿਆਂ ਦੀ ਕੁੱਟਮਾਰ ਸਬੰਧੀ ਪ੍ਰਧਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰੇ 5 ਵਜੇ ਤੋਂ 9 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਦਾ ਟਾਈਮ ਮਿਲਿਆ ਹੋਇਆ ਹੈ ਜੇਕਰ ਕੋਈ ਕਾਨੂੰਨ ਤੋੜ ਕੇ 3 ਵਜੇ ਦੀ ਰੇਹੜੀ ਲਾਈ ਬੈਠਾ ਹੈ ਤਾਂ ਦੱਸੋ ਗਲਤੀ ਕਿਸ ਦੀ ਹੈ । ਉਨ੍ਹਾਂ ਕਿਹਾ ਕਿ ਥਾਣਾ ਭਵਾਨੀਗੜ੍ਹ ਦੇ ਮੁਖੀ ਗੁਰਦੀਪ ਸਿੰਘ ਸੰਧੂ ਦੀ ਸੂਝ-ਬੂਝ ਸਦਕਾ ਹਜ਼ਾਰਾਂ ਲੋਕਾਂ ਨੂੰ ਕੋਰੋਨਾ ਕਾਲ ਚ ਬਚਾਇਆ ਜਾ ਰਿਹਾ ਹੈ ਤੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਸਾਨੂੰ ਵੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਅਸੀਂ ਵੀ ਬਚ ਸਕੇ ਅਤੇ ਹੋਰਾਂ ਨੂੰ ਵੀ ਇਸ ਬਿਮਾਰੀ ਤੋਂ ਬਚਾ ਸਕੀਏ।