ਪਟਿਆਲਾ 12 ਮਈ ( ਬੇਅੰਤ ਸਿੰਘ ਰੋਹਟੀ ਖਾਸ )ਪਿੰਡ ਦਾਦੂਮਾਜਰਾ ਦੇ ਕਿਸਾਨ ਮੋਰਚੇ ਦੇ ਯੋਧਿਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਿਖੇ ਜਾ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ । ਇਸ ਮੌਕੇ ਉਨਾਂ ਨਾਲ ਪ੍ਰਕਾਸ਼ ਸਿੰਘ ਬੱਬਲ ਪ੍ਰਧਾਨ ਬਲਾਕ ਖੇੜਾ ਵੀ ਸਨ। ਕਿਸਾਨਾਂ ਨੇ ਚੁੰਨ੍ਹੀ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਜਿੱਤ ਤੱਕ ਕਿਸਾਨਾਂ ਹਿਮੰਤ ਨਾਲ ਲਾਮਬੰਦ ਰਹਿਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਇਕ ਦਿਨ ਕਿਸਾਨਾਂ ਦੀ ਜਿੱਤ ਪੱਕੀ ਹੈ, ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਦੀ ਪੋਲ ਖੁੱਲ੍ਹ ਚੁੱਕੀ ਹੈ।ਇਸ ਮੌਕੇ ਗੁਰਸੇਵਕ ਸਿੰਘ, ਹਰਜਿੰਦਰ ਸਿੰਘ ਬੈਦਵਾਨ ਅਮਰਜੀਤ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ, ਸ਼ੀਤਲ ਸਿੰਘ, ਕੁਸ਼ਮਵੀਰ ਸਿੰਘ ਬੈਦਵਾਨ, ਭੁਪਿੰਦਰ ਸਿੰਘ ਮੰਨੂ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ ।