ਆਖ਼ਿਰ ਕਰੋਂਨਾ ਦੀ ਪਹਿਲੀ ਪਾਰੀ ਤੋਂ ਬਾਅਦ ਸਰਕਾਰ ਨੇ ਕੋਈ ਠੋਸ ਕਦਮ ਕਿਉਂ ਨਹੀਂ ਚੁੱਕੇ: ਗੁਰਪ੍ਰੀਤ ਸਿੰਘ ਜਖਵਾਲੀ

ਪਟਿਆਲਾ 13 ਮਈ (ਬੇਅੰਤ ਸਿੰਘ ਰੋਹਟੀ ਖਾਸ)ਅੱਜ ਜੋ ਕਰੋਂਨਾ ਮਹਾਂਮਾਰੀ ਦੀ ਦੂਸਰੀ ਲਹਿਰ ਚੱਲ ਰਹੀ ਹੈ ਬੇਸ਼ੱਕ ਇਸ ਮਹਾਂਮਾਰੀ ਨੇ ਬਹੁਤ ਘਰਾਂ ਵਿੱਚ ਮੌਤ ਦਾ ਤਾਂਡਵ ਖ਼ੂਬ ਖੇਡਿਆ ਬਹੁਤ ਸਾਰੇ ਲੋਕ ਇਸ ਨਾ ਮੁਰਾਦ ਬਿਮਾਰੀ ਵਿੱਚ ਆਈ ਮੌਤ ਮਰੇ ਜਾਂ ਗੰਦੇ ਪ੍ਰਸ਼ਾਸਨ ਦੀ ਨਲਾਇਕੀ ਦੇ ਸ਼ਿਕਾਰ ਹੋਏ ਇਹ ਸਭ ਅੱਜ ਕੁੱਝ ਦੱਸਣ ਦੀ ਲੋੜ ਨਹੀਂ ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਜ਼ਰੂਰ ਹੈ ।ਜ਼ੇਕਰ ਏਸ ਕਰੋਂਨਾ ਦਾ ਦੂਸਰਾ ਪਹਿਲੂ ਵੇਖਿਆ ਜਾਵੇ ਤਾਂ ਸ਼ੁਕਰ ਹੈ ਕਰੋਂਨਾ ਦਾ ਕਿ ਇਸ ਕਰੋਂਨਾ ਨੇ ਸਾਡੇ ਦੇਸ਼ ਦੇ ਬਨਾਉਟੀ ਤੇ ਅਖੌਤੀ ਲੀਡਰਾਂ ਦੇ ਚਿਹਰੇ ਭਾਰਤੀ ਲੋਕਾਂ ਦੇ ਸਾਹਮਣੇ ਲੈ ਆਂਹਦੇ। ਅੱਜ ਇਹਨਾਂ ਅਖੌਤੀ ਲੀਡਰਾਂ ਤੇ ਸਿਆਸਤਦਾਨਾਂ ਨੂੰ ਭਾਰਤ ਦੇਸ਼ ਦੇ ਹੁਕਮਰਾਨ ਕਹਿੰਦੇ ਹੋਏ ਨਿਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸ਼ਰਮ ਨਾਲ ਸਿਰ ਝੁੱਕ ਰਿਹਾ ਹੈ ਕੀ ਅਸੀਂ ਭਾਰਤ ਦੇਸ਼ ਦੇ ਵਾਸੀ ਹਾਂ ਤੇ ਅਸੀਂ ਅਨਪੜ ਤੇ ਲਾਲਚੀ ਲੀਡਰਾਂ ਦੇ ਲਈ ਕੰਮ ਕਰ ਰਹੇ ਸੀ ਅਸੀਂ ਤੁਸੀਂ ਉਹਨਾਂ ਦੇ ਲਈ ਕੰਮ ਕਰ ਰਹੇ ਸੀ ਉਹਨਾਂ ਦੀਆਂ ਸੁੱਖ ਸਹੂਲਤਾਂ ਵਧਾ ਰਹੇ ਸੀ, ਉਹਨਾਂ ਦੀਆਂ ਜਾਇਦਾਤਾਂ ਦੁੱਗਣੀ ਚੌਗਣੀ ਕਰਨ ਵਿੱਚ ਲੱਗੇ ਹੋਏ ਸੀ।ਸਾਡੇ ਭਾਰਤੀ ਲੋਕਾਂ ਤੋਂ ਵੱਧਕੇ ਮੂਰਖ ਤੇ ਭੁਲੱਕੜ ਕੌਣ ਹੋ ਸਕਦਾ ਹੈ। ਅਸੀਂ ਤੁਸੀਂ ਅੱਜ ਜ਼ੇਕਰ ਨਰਕ ਜੇਹੀ ਜ਼ਿੰਦਗੀ ਬਿਤਾ ਰਹੇ ਹਾਂ ਜਾਂ ਡਰ ਦੇ ਮਹੌਲ ਵਿੱਚ ਜੀ ਰਹੇ ਹਾਂ ਤੇ ਸਿਹਤ ਸਹੂਲਤਾਂ ਪੱਖੋਂ ਭਾਵ ਆਕਸੀਜ਼ਨ ਤੇ ਵੈਲਟੀਲੇਟਰਾਂ ਦੀ ਘਾਟ ਜਾਂ ਨਾ ਹੋਣ ਕਰਕੇ ਜੋ ਮੌਤਾਂ ਹੋ ਰਹੀਆਂ ਹਨ ਉਹਨਾਂ ਸਭ ਦਾ ਇਰਾਦਾ ਕਤਲ ਦਾ ਪਰਚਾ ਇਹਨਾਂ ਸਾਰੇ ਹੀ ਦੇਸ਼ ਦੇ ਅਖੌਤੀ ਤੇ ਸਹੂਲਤਾਂ ਦਾ ਅਨੰਦ ਮਾਣ ਰਹੇ ਲੀਡਰਾਂ ਤੇ ਸਿਆਸਤਦਾਨਾਂ ਤੇ ਹੋਣਾ ਚਾਹੀਦਾ ਹੈ ਤਾਂ ਹੀ ਇਹਨਾਂ ਕੁਰਸੀਆਂ ਦੇ ਭੁਖਿਆਂ ਨੂੰ ਕੋਈ ਅਕਲ ਆਵੇਗੀ ।ਪਹਿਲਾਂ ਇਹ ਸਾਰੇ ਕੁਰਸੀ ਲੈਣ ਲਈ ਲੜਦੇ ਹਨ ਤੇ ਫੇਰ ਪੰਜ ਸਾਲ ਇਸ ਕੁਰਸੀ ਨੂੰ ਪੱਕਾ ਕਰਨ ਲਈ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਰਹਿੰਦੇ ਹਨ। ਅੱਜ ਦੇ ਮਹੌਲ ਅਨੁਸਾਰ ਜ਼ੇਕਰ ਗੱਲ ਕੀਤੀ ਜਾਵੇ ਕੀ ਮੈਂ ਨਾਮ ਨਹੀਂ ਲੈਣਾ ਜਿਨ੍ਹਾਂ ਨੂੰ ਆਪਣੇ ਦੇਸ਼ ਤੇ ਸੂਬੇ ਦਾ ਨਹੀਂ ਪਤਾ ਕੀ ਕਿੱਥੇ ਕੀ ਹੋ ਰਿਹਾ ਹੈ ਮੈਂ ਜ਼ਰੂਰੀ ਨਹੀਂ ਸਮਝਦਾ ਕੀ ਉਹਨਾਂ ਬੇਗ਼ੈਰਤ ਤੇ ਸੇਵਾ ਦੇ ਨਾਮ ਉੱਤੇ ਪਵਿੱਤਰ ਸੰਵਿਧਾਨ ਦੀਆਂ ਸੌਹਾਂ ਖ਼ਾਹਕੇ ਆਪਣੇ ਲੋਕਾਂ ਪ੍ਰਤੀ ਆਪਣੇ ਫ਼ਰਜ਼ ਭੁਲਾਕੇ ਆਪਣੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਵਜਾਏ ਆਪਣੇ ਆਪ ਨੂੰ ਸਰਬ ਸ਼ਕਤੀਮਾਨ ਜਾਂ ਆਪਣੇ ਆਪ ਨੂੰ ਤਾਕਤਵਰ ਬਣਾਈ ਜਾਣ ਵਾਲਿਆਂ ਨੂੰ ਮੈਂ ਨਹੀਂ ਜਾਣਦਾ ,ਮੈਂ ਇਹੋ ਜਿਹੇ ਸੇਵਕਾਂ ਦਾ ਰੂਪ ਧਾਰਨ ਕਰਨ ਵਾਲਿਆਂ ਨੂੰ ਨਹੀਂ ਜਾਣਦਾ।ਮੈਂ ਉਹਨਾਂ ਲੋਕਾਂ ਨੂੰ ਨਮਸਕਾਰ ਕਰਦਾ ਹਾਂ ਜੋ ਇਨਸਾਨੀਅਤ ਬਚਾਉਣ ਲਈ ਕੰਮ ਕਰ ਰਹੇ ਹਨ ਤੇ ਇਨਸਾਨ ਦੀ ਕਦਰ ਕਰਦੇ ਹਨ ਮੈਂ ਉਹਨਾਂ ਅੱਗੇ ਸਿਰ ਝੁਕਾਉਂਦਾ ਹਾਂ ਜੋ ਦੁਖਿਆ ਦੀ ਦਵਾ ਦਾਰੂ ਬਣਦੇ ਹਨ। ਜੋ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਹਨ ਸੰਵਿਧਾਨ ਦੀ ਸੌਂਹ ਖ਼ਾਹਕੇ ਮੁੱਕਰ ਜਾਂਦੇ ਹਨ ਇਹੋ ਜਿਹੇ ਲੋਕਾਂ ਲਈ ਮੇਰੇ ਕੋਲ ਕੋਈ ਥਾਂ ਨਹੀਂ ਹੈ ਬਾਕੀ ਮੇਰੇ ਦੇਸ਼ ਦੇ ਲੋਕ ਜ਼ਵਾਬ ਮੰਗਣਗੇ ਕੀ ਉਹ ਜ਼ਵਾਬ ਦੇਣ ਲਈ ਤਿਆਰ ਹਨ ਜੇ ਉਹ ਜ਼ਵਾਬਦੇਹੀ ਲਈ ਤਿਆਰ ਹੁੰਦੇ ਜਾਂ ਜ਼ਵਾਬ ਦੇਹੀ ਇਹਨਾਂ ਸਭ ਲਈ ਹੁੰਦੀ ਤਾਂ ਅੱਜ ਸਾਡੇ ਲੋਕ ਸਿਹਤ ਸਹੂਲਤਾਂ ਲਈ ਨਾ ਮਰਦੇ ਨਾ ਅੱਜ ਅਸੀਂ ਆਕਸੀਜ਼ਨ ਲਈ ਤਰਲੋਮੱਛੀ ਹੋਣਾ ਪੈਣਾ ਸੀ।ਸਾਨੂੰ ਵੀ ਮੁਫ਼ਤਖੋਰੀ ਦੀ ਆਦਤ ਪੈ ਗਈ ਹੈ ਤੇ ਸਾਡੇ ਸਿਆਸਤਦਾਨਾਂ ਨੂੰ ਵੀ ਮੁਫ਼ਤਖੋਰੀ ਦੀ ਆਦਤ ਕਾਣੇ ਅਸੀਂ ਸਭ ਹਾਂ ਪਰ ਕਾਣਾ ਆਪਣੇ ਆਪ ਨੂੰ ਕੌਣ ਕਹੇਗਾ। ਪਹਿਲੀ ਵਾਰ ਸਾਨੂੰ ਨਹੀਂ ਪਤਾ ਸੀ ਕਰੋਂਨਾ ਦਾ ਦੂਜੀ ਵਾਰ ਅਸੀਂ ਕੀ ਕੀਤਾ ਕੁੱਝ ਵੀ ਨਹੀਂ..?ਹੁਣ ਮਾਹਰ ਆਖ ਰਹੇ ਹਨ ਕਿ ਤੀਜੀ ਲਹਿਰ ਹੋਰ ਵੀ ਖ਼ਤਰਨਾਕ ਹੋਵੇਂਗੀ ਸਾਡੇ ਲੀਡਰਾਂ ਲਈ ਨਹੀਂ ਨਾ ਉੱਚੇ ਘਰਾਣਿਆਂ ਲਈ ਇਹ ਖ਼ਤਰਨਾਕ ਹੋਵੇਂਗੀ ਭਾਰਤੀ ਲੋਕਤੰਤਰ ਲਈ ਭਾਵ ਭਾਰਤੀ ਲੋਕਾਂ ਲਈ ਕਿਉਂਕਿ ਇਹਨਾਂ ਸਭ ਕੋਲ ਉੱਚ ਸਹੂਲਤਾਂ ਵਾਧੂ ਹਨ ਹੁਣ ਤੱਕ ਦੱਸੋ ਕਿਹੜੇ ਲੀਡਰ ਦੀ ਕਰੋਂਨਾ ਵਿੱਚ ਮੌਤ ਹੋਈ ਹੈ ਜਾਂ ਕੇਹੜਾ ਉੱਚ ਘਰਾਣੇ ਦੇ ਘਰੇ ਸੋਗ ਪਿਆ ਮੈਂ ਕਿਸੇ ਦਾ ਬੁਰਾ ਨਹੀਂ ਚਾਉਂਦਾ ਪਰ ਜਦੋਂ ਆਪਣੇ ਲੋਕ ਮਰਨ ਜਾਂ ਇਨਸਾਨੀਅਤ ਦਾ ਕਰੋਂਨਾ ਦੀ ਆੜ ਵਿੱਚ ਕਤਲੇਆਮ ਹੋਵੇ ਤਾਂ ਬੰਦਾ ਹੋਰ ਕਿ ਸੋਚ ਸਕਦਾ ਹੈ। ਕਰੋੜਾਂ ਦੀ ਮੂਰਤ ਲਾਉਣ ਵਾਲੇ ਦੇਸ਼ ਕੋਲ ਅੱਜ ਆਕਸੀਜ਼ਨ ਨਹੀਂ,ਆਪਣੇ ਲਈ ਨਵੇਂ ਸੰਸਦ ਬਣਾਉਣ ਲਈ ਕਰੋੜਾਂ ਹਨ ਪਰ ਭਾਰਤੀ ਲੋਕਾਂ ਲਈ ਵਧੀਆਂ ਹਸਪਤਾਲ ਤੇ ਸਹੂਲਤਾਂ ਨਹੀਂ ।ਦਸੋਂ ਇਹੋ ਜਿਹੇ ਲੀਡਰ ਕਿ ਰਗੜਕੇ ਜਖ਼ਮਾਂ ਤੇ ਲਾਉਣੇ ਹਨ।
ਜੋ ਸਿਆਸਤਦਾਨ ਜਾਂ ਲੀਡਰ ਆਪਣੇ ਲੋਕਾਂ ਲਈ ਮੁਢਲੀਆਂ ਸਹੂਲਤਾਂ ਵਧੀਆਂ ਪ੍ਰਦਾਨ ਨਹੀਂ ਕਰਵਾ ਸਕਦੇ ਇਹੋ ਜਿਹੇ ਬੰਦਿਆਂ ਉੱਤੇ ਕਤਲ ਦਾ ਪਰਚਾ ਦਰਜ ਹੋਵੇ ਤੇ ਇਹਨਾਂ ਦੀ ਸਾਰੀ ਚੱਲ ਅਚਲ ਜਾਇਦਾਤ ਦੀ ਪੜਤਾਲ ਹੋਵੇ ਜ਼ੇਕਰ ਨਾਜਾਇਜ਼ ਜਾਇਦਾਤ ਨਿਕਲਦੀ ਹੈ ਤਾਂ ਉਸ ਨਾਲ ਵਧੀਆਂ ਹਸਪਤਾਲ ਤੇ ਵਧੀਆਂ ਸਹੂਲਤਾਂ ਦੇ ਨਾਲ ਨਾਲ ਵਧੀਆਂ ਪੜ੍ਹਾਈ ਤੇ ਰੁਜ਼ਗਾਰ ਲਈ ਸਾਧਨ ਜੁਟਾਉਣੇ ਚਾਹੀਦੇ ਹਨ ਯੋਗ ਲੋਕਾਂ ਲਈ ਉਹਨਾਂ ਦੀ ਯੋਗਤਾ ਨਿਖਾਰਨ ਲਈ ਲੋੜੀਂਦੇ ਸਾਧਨ ਮੁਹਈਆ ਕਰਵਾਏ ਜਾਣ ਤਾਂ ਜੋ ਅਸੀਂ ਲੋਕਾਂ ਨਾਲ ਜੁੜੇ ਰਹੀਏ ਇਨਸਾਨੀਅਤ ਨਾਲ ਪਿਆਰ ਬਣਿਆ ਰਹੇ ।