ਦਲਿਤਾਂ,ਮਿਹਤਨਕਸ਼ਾਂ ਲਈ ਸਰਕਾਰਾਂ ਨੇ ਕੁਝ ਨਹੀਂ ਕੀਤਾ, ਆਪਣੇ ਹੱਕਾਂ ਲਈ ਲੋਕਾਂ ਨੂੰ ਨੀਂਦ ਤੋਂ ਜਾਗਣਾ ਪਵੇਗਾ

ਪਟਿਆਲਾ 14 ਮਈ ( ਬੇਅੰਤ ਸਿੰਘ ਰੋਹਟੀ ਖਾਸ) ਸਰਕਾਰ ਵਲੋਂ ਕਿਸਾਨਾਂ ਲਈ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਭਰਾਵਾਂ ਦੇ ਹੱਕ ਵਿੱਚ ਦਿੱਲੀ ਬਾਰਡਰ 'ਤੇ ਆਵਾਜ਼ ਬੁਲੰਦ ਕਰਨ ਕਾਰਣ ਕੇਂਦਰ ਸਰਕਾਰ ਦਾ ਜ਼ੁਲਮੋ ਸਿਤਮ ਝੱਲ ਕੇ ਜੇਲ੍ਹ ਵਿਚੋਂ ਬਾਹਰ ਆਈ ਪੰਜਾਬ ਦੀ ਸਾਡੀ ਸ਼ੇਰਨੀ ਧੀ, ਸਾਡੀ ਭੈਣ ਨੌਦੀਪ ਕੌਰ ਵਿਸ਼ੇਸ਼ ਤੌਰ 'ਤੇ ਸਾਨੂੰ ਮਿਲਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ। ਇਸ ਮੌਕੇ ਭੈਣ ਨੌਦੀਪ ਕੌਰ ਦੀ ਹਿੰਮਤ ਅਤੇ ਜ਼ਜਬੇ ਲਈ ਅਸੀਂ ਉਨਾਂ ਨੂੰ ਸਨਮਾਨਿਤ ਵੀ ਕੀਤਾ। ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ, ਮਜ਼ਦੂਰਾਂ ਕਿਰਤੀਆਂ ਮਿਹਨਤਕਸ਼ ਲੋਕਾਂ ਦੇ ਹੱਕਾਂ ਲਈ ਕੀਤੇ ਜਾਣ ਵਾਲੇ ਸੰਘਰਸ਼ਾਂ, ਅਨੁਸੂਚਿਤ ਜਾਤੀਆਂ ਪੱਛੜੇ ਸਮਾਜ ਦੇ ਲੋਕਾਂ ਨੂੰ ਗਹਿਰੀ ਨੀਂਦ ਤੋਂ ਜਗਾਉਣ ਲਈ ਭਵਿੱਖ ਵਿੱਚ ਅਸੀਂ ਸਾਰੇ ਸਾਥੀ ਰਲ ਕੇ ਆਪਣੇ ਮਜ਼ਦੂਰਾਂ, ਕਿਰਤੀਆਂ, ਮਿਹਨਕਸ਼ ਲੋਕਾਂ ਦੇ ਹੱਕਾਂ ਲਈ ਸੰਘਰਸ਼ ਉਲੀਕਾਂਗੇ।