ਭਵਾਨੀਗੜ੍ਹ ਪੁਲਿਸ ਦੀ ਸ਼ਲਾਘਾਯੋਗ ਪਹਿਲਕਦਮੀ ਕੋਰੋਨਾ ਪਾਜ਼ਟਿਵ ਮਰੀਜ਼ਾਂ ਦੇ ਘਰ ਪਹੁੰਚਾਏ ਫਲ  

ਭਵਾਨੀਗੜ੍ਹ 14 ਮਈ ( ਗੁਰਵਿੰਦਰ ਸਿੰਘ/ਅਮਨਦੀਪ ਸਿੰਘ ਮਾਝਾ) ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਕੋਰੋਨਾ ਪਾਸਟ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਸਿਹਤ ਵਿਭਾਗ ਵੱਲੋਂ ਘਰ ਵਿਚ ਹੀ 15 ਦਿਨਾਂ ਵਿੱਚ ਦਿਨਾਂ ਲਈ ਇਕਾਂਤ ਰੱਖਿਆ ਜਾਂਦਾ ਹੈ ਅਤੇ ਸਿਹਤ ਵਿਭਾਗ ਵੱਲੋਂ ਸਰਕਾਰੀ ਮੈਡੀਕਲ ਕਿੱਟ ਮਰੀਜ਼ ਦੇ ਘਰ ਵਿੱਚ ਹੀ ਪਹੁੰਚਾਈ ਜਾਂਦੀ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਭਵਾਨੀਗਡ਼੍ਹ ਦੇ ਡੀਐੱਸਪੀ ਸੁਖਰਾਜ ਸਿੰਘ ਘੁੰਮਣ ਅਤੇ ਐਸਐਚਓ ਗੁਰਦੀਪ ਸਿੰਘ ਸੰਧੂ ਵੱਲੋਂ ਸ਼ਲਾਘਾਯੋਗ ਉਪਰਾਲੇ ਤਹਿਤ ਭਵਾਨੀਗੜ੍ਹ ਦੇ ਕੋਰੋਨਾ ਪਾਜਟਿਵ ਮਰੀਜ਼ਾਂ ਦੇ ਘਰ ਫ਼ਲਾਂ ਦੀਆਂ ਟੋਕਰੀਆਂ ਪਹੁੰਚਾਈਆਂ ਗਈਆਂ। ਇਸ ਮੌਕੇ ਐਸਐਚਓ ਭਵਾਨੀਗੜ੍ਹ ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਭਵਾਨੀਗੜ੍ਹ ਸ਼ਹਿਰ ਦੇ ਕੋਰੋਨਾ ਪਾਜਟਿਵ ਮਰੀਜ਼ਾਂ ਦੇ ਘਰ ਘਰ ਜਾ ਕੇ ਫ਼ਲਾਂ ਦੀਆਂ ਟੋਕਰੀਆਂ ਪਹੁੰਚਾਈਆਂ ਗਈਆਂ ਹਨ ਤਾਂ ਕਿ ਕੋਰੋਨਾ ਪਾਜਟਿਵ ਮਰੀਜ਼ ਆਪਣੇ ਘਰ ਵਿਚ ਹੀ ਆਪਣੀ ਸਿਹਤ ਦਾ ਧਿਆਨ ਰੱਖੇ ਅਤੇ ਉਸ ਨੂੰ ਖਾਣ ਪੀਣ ਦੀ ਕੋਈ ਦਿੱਕਤ ਨਾ ਆ ਸਕੇ।