ਕਰੋਨਾ ਪਾਜੇਟਿਵ ਪ੍ਰੀਵਾਰਾ ਨੂੰ ਰਾਸ਼ਨ ਕਿੱਟਾ ਵੰਡੀਆਂ

ਭਵਾਨੀਗੜ (ਗੁਰਵਿੰਦਰ ਸਿੰਘ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਵਿਡ ਪਾਜ਼ਿਟਿਵ ਆਏ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਸ਼ਹਿਰ ਭਵਾਨੀਗੜ੍ਹ ਵਿਖੇ ਕੋਵਿਡ-ਪਾਜ਼ਿਟਿਵ ਆਏ ਲੋੜਵੰਦ ਵਿਅਕਤੀਆਂ ਨੂੰ ਬਲਵਿੰਦਰ ਸਿੰਘ ਘਾਬਦੀਆ ਵੱਲੋਂ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ।ਇਸ ਮੌਕੇ ਘਾਬਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਮਹਾਂਮਾਰੀ ਦੇ ਇਸ ਦੌਰ ਵਿੱਚ ਹਰ ਇੱਕ ਜਰੂਰਤਮੰਦ ਵਿਅਕਤੀ ਦੀ ਮਦਦ ਲਈ ਬਚਨਵੱਧ ਹੈ।ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਮਹਾਂਮਾਰੀ ਦੇ ਇਸ ਦੌਰ ਵਿੱਚ ਮੂੰਹ ਢੱਕ ਕੇ ਰੱਖਣ,ਵਾਰ-ਵਾਰ ਹੱਥ ਧੋਣ ਅਤੇ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਣ ਦੀ ਅਪੀਲ ਕੀਤੀ।ਇਸ ਮੌਕੇ ਜਸਪਾਲ ਸ਼ਰਮਾ ਲਾਡੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਕਰੋਨਾ ਪਾਜੇਟਿਵ ਪਰਿਵਾਰਾਂ ਨੂੰ ਕਿੱਟਾ ਦੇਣ ਤੋ ਪਹਿਲਾ ।