ਗਾਇਕਾ ਗਗਨ ਕਲੇਰ ਤੇ ਗਾਇਕਾ ਵੰਦਨਾ ਸਿੰਘ* ਦੀ ਨਵੀਂ ਭੇੰਟ 28 ਮਈ 2021 ਨੂੰ ਹੋਵੇਗੀ ਰਲੀਜ

ਪਟਿਆਲਾ (ਬੇਅੰਤ ਸਿੰਘ ਰੋਹਟੀ ਖਾਸ) ਪੰਜਾਬੀ ਸੰਗੀਤ ਦੇ ਹੋਣਹਾਰ ਤੇ ਸੁਰੀਲੇ ਫੰਕਾਰ ਗਾਇਕ ਗਗਨ ਕਲੇਰ ਗਾਇਕਾ ਵੰਦਨਾਂ ਸਿੰਘ ਜਿਨ੍ਹਾਂ ਦੇ ਗਾਣੇ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਸੁਣਦੇ ਆ ਰਹੇ ਹੋ, ਦੀ ਨਵੀਂ ਧਾਰਮਿਕ ਭੇਟ 'ਮਾਂ ਸ਼ੇਰਾਂ ਵਾਲੀ' 28 ਮਈ ਨੂੰ ਫਰੈਸ਼ਰ ਰਿਕਾਰਡਜ਼ ਵੱਲੋਂ ਰਿਲੀਜ ਹੋਵੇਗੀ। ਇਸ ਅਜੀਮ ਸ਼ਾਹਕਾਰ ਨੂੰ ਪ੍ਰਸਿੱਧ ਪੰਜਾਬੀ ਗੀਤਕਾਰ ਟਹਿਲ ਬਾਰਨ ਨੇ ਕਲਮਬੱਧ ਕੀਤਾ ਹੈ ਅਤੇ ਫੋਕ ਫੇਵਰ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ।ਇਹ ਫਰੈਸ਼ਰ ਰਿਕਾਰਡਜ਼ ਦੀ ਜੱਸ ਨਾਭਾ ਜੀ ਦੇ ਨਿਰਦੇਸ਼ਨ ਹੇਠ ਬਹੁਤ ਹੀ ਵਧੀਆ ਪੇਸ਼ਕਸ਼ ਹੈ।ਜਿੰਨਾ ਵਧੀਆ ਅਤੇ ਮਿੱਠੀ ਅਵਾਜ ਚ ਇਸ ਭੇਂਟ ਨੂੰ ਆਪਣੀ ਸੂਰਾਂ ਚ ਪਰੋਇਆ ਹੈ ਉਨਾ ਹੀ ਵਧੀਆ ਫੋਕ ਫੀਵਰ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ। ਫਰੈਸ਼ਰ ਰਿਕਾਰਡ ਸੰਗੀਤ ਦੇ ਖੇਤਰ ਚ ਨਾਮਬਰ ਕੰਪਨੀ ਹੈ। ਇਸ ਕੰਪਨੀ ਦੀ ਹਿਮਾਚਲ ਪ੍ਰਦੇਸ਼ ਵਿਚ ਵੀ ਇਕ ਬ੍ਰਾਂਚ ਹੈ।ਹਿਮਾਚਲ ਵਿੱਚ ਪ੍ਰਬੰਧ ਜਸਪਾਲ ਸਿੰਘ ਅਤੇ ਫੀਲਡ ਦਾ ਪ੍ਰਬੰਧ ਸਾਗਰ ਸਿੰਘ ਦੀ ਦੇਖ ਰੇਖ ਚ ਚਲ ਰਿਹਾ ਹੈ।ਹਾਲ ਹੀ ਵਿੱਚ ਕੰਪਨੀ ਵੱਲੋਂ ਨੋਬਲ ਮਾਨ ਅਤੇ ਪ੍ਰੀਤ ਗਿੱਲ ਦੀ ਸੁਰੀਲੀ ਅਵਾਜਾਂ ਵਿੱਚ ਗਾਏ ਗਏ ਗਾਣਿਆਂ ਨੂੰ ਸੰਗੀਤਵੱਧ ਕੀਤਾ ਗਿਆ ਸੀ ਅਤੇ ਪੀ.ਟੀ.ਸੀ ਚੈਨਲ ਤੇ ਪ੍ਰਸਾਰਿਤ ਕੀਤਾ ਗਿਆ।ਹਿਮਾਚਲ ਦੀ ਉਭਰਦੀ ਹੋਈ ਪੰਜਾਬੀ ਗਾਇਕਾ ਨਿਸ਼ੀ ਚੌਹਾਨ ਦੀ ਦਿਲਕਸ਼ ਆਵਾਜ ਵਿਚ ਇਕ ਬਹੁਤ ਵਧੀਆ ਗਾਣਾ, ਤੇਰੇ ਨਾਲ, ਰਿਲੀਜ਼ ਕੀਤਾ ਗਿਆ ਸੀ ਜਿਸਨੂੰ ਸਰੋਤਿਆਂ ਵਲੋ ਬੇਹੱਦ ਪਿਆਰ ਮਿਲਿਆ ਅਤੇ ਬਹੁਤ ਜਲਦੀ ਨਵਾਂ ਗਾਣਾ ਆ ਰਿਹਾ ਹੈ ਉਮੀਦ ਹੈ ਕਿ ਇਹ ਗਾਣਾ ਸਰੋਤਿਆਂ ਨੂੰ ਪਸੰਦ ਆਵੇਗਾ। ਅੱਜ ਹੀ ਨਾਮਵਰ ਗਾਇਕਾ ਮਿੱਸ ਪੂਜਾ ਜੀ ਦਿਲਖਿੱਚਵੀ ਅਵਾਜ ਵਿੱਚ ਰਿਲੀਜ਼ ਕੀਤਾ ਗਿਆ ਜਿਸਦਾ ਦਾ ਟਾਈਟਲ ਹੈ ਤੇਰੇ ਮੇਰੇ ਬਹੁਤ ਹੀ ਸੁੰਦਰ ਗਾਇਆ ਹੋਇਆ ਹੈ ਜਿਸ ਦੀ ਉਮੀਦ ਹੈ ਕਿ ਸਰੋਤੇ ਭਰਪੂਰ ਪਿਆਰ ਦੇਣਗੇ। ਕੰਪਨੀ ਵੱਲੋਂ ਨਵੇਂ ਪ੍ਰੋਜੈਕਟਾਂ ਬਾਰੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜੱਸ ਨਾਭਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਸਾਰੇ ਨਵੇਂ ਪ੍ਰੋਜੈਕਟਾਂ ਤੇ ਕੰਮ ਚੱਲ ਰਹਿਆ ਹੈ ਜਿਸ ਵਿੱਚ ਨਾਮਵਰ ਗਾਇਕਾਂ ਰਣਜੀਤ ਮਣੀ, ਪਰਵੀਨ ਭਾਰਟਾ, ਹਰਵਿੰਦਰ ਹੈਰੀ ਵਿਨਰ ਵਾਈਸ ਔਫ ਪੰਜਾਬ , ਨਿਰਮਲ ਸਹੋਤਾ , ਗਗਨ ਕਲੇਰ,ਵੰਦਨਾ ਸਿੰਘ,ਹਰਪ੍ਰੀਤ ਰਾਜਸਥਾਨੀ, ਜੀਵਨ ਘਨੌਰੀ, ਸ਼ਿਵਮ ਸ਼ਰਮਾ,ਮੌਰਿਸਸ ਤੋਂ ਪ੍ਰੀਤ ਸਿੱਧੂਪੁਰੀਆ ,ਮਲੇਸ਼ੀਆ ਤੋਂ ਕੁਲਵੰਤ ਖਾਮਬਡਾ ,ਸਨੇਹਾ ਸਿੱਧੂ,ਲਾਭ ਹੀਰਾ ,ਜਾਵੇਦ ਇਕਵਾਲ ਪਾਕਿਸਤਾਨ ਤੋਂ, ਜੋਤੀ ਕੋਹਿਨੂਰ ਦੀ ਸੁਰੀਲੀ ਆਵਾਜਾਂ ਵਿੱਚ ਨਵੇਂ ਗਾਣੇ ਨੂੰ ਸਰੋਤਿਆਂ ਦੀ ਕਚਿਹਰੀ ਵਿੱਚ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਜਿਨ੍ਹਾਂ ਤੇ ਕੰਮ ਚੱਲ ਰਿਹਾ ਹੈ। ਅਮਰੀਕ ਤੂਫਾਨ ਅਤੇ ਹਰਜੀਤ ਮੱਟੂ ਜੀ ਦੀ ਬੇਟੀ ਹਰਦੀਪ ਤੂਫਾਨ ਦੀ ਐਂਟਰੀ ਸਰੋਤਿਆਂ ਦੇ ਦਰਬਾਰ ਵਿੱਚ ਜਲਦ ਕਰਵਾ ਰਹੇ ਹਾਂ।ਉਮੀਦ ਹੈ ਸਰੋਤੇ ਆਪਣਾ ਦਿਲਭਰਵਾਂ ਪਿਆਰ ਬਖਸ਼ਣਗੇ।ਕੋਰੋਨਾ ਤੋਂ ਬਾਅਦ ਕੈਨੇਡਾ, ਇੰਗਲੈਂਡ, ਅਤੇ ਅਮਰੀਕਾ ਟੂਰ ਲੈ ਕੇ ਜਾ ਰਹੇ ਹਾਂ। ਰੇਡੀਓ ਆਪਣਾ ਵਿੰਨੀਪੈਗ ਕੈਨੇਡਾ ਤੋਂ ਮਨੂੰ ਸਿੰਘ ਜੀ ਦਾ ਫੂਲ ਸਪੋਰਟ ਹੈ।