ਭਵਾਨੀਗੜ੍ਹ (ਗੁਰਵਿੰਦਰ ਸਿੰਘ) ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਉੱਥੇ ਹੀ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾਈ ਜੁਆਇੰਟ ਸਕੱਤਰ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਅੱਜ ਆਪਣੀ ਟੀਮ ਸਮੇਤ ਕੀਤੀ ਇਥੇ ਸਰਕਾਰੀ ਹਸਪਤਾਲ ਦੀ ਸਾਰੀ ਇਮਾਰਤ ਨੂੰ ਖੁਦ ਸੈਨੀਟਾਈਜ਼ਰ ਕੀਤਾ । ਇਸ ਮੌਕੇ ਮਿੰਕੂ ਜਵੰਧਾ ਨੇ ਕਿਹਾ ਕਿ ਅੱਜ ਦੁਨੀਆ ਸਮੇਤ ਸੂਬੇ ਭਰ ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧ ਰਿਹਾ ਹੈ ਉਥੇ ਹੀ ਕੇਂਦਰ ਤੇ ਪੰਜਾਬ ਸਰਕਾਰ ਜਨਤਾ ਨੂੰ ਸਿਹਤ ਸਹੂਲਤਾਂ ਦੇਣ ਚ ਫੇਲ੍ਹ ਸਾਬਤ ਹੋਈ ਹੈ ਉਨ੍ਹਾਂ ਕਿਹਾ ਅੱਜ ਕੋਰੋਨਾ ਸੰਕਟ ਦੌਰਾਨ ਹਰੇਕ ਮਨੁੱਖ ਦਾ ਇਕ-ਦੂਜੇ ਦੀ ਸਹਾਇਤਾ ਕਰਨ ਦਾ ਪਹਿਲਾ ਫਰਜ਼ ਬਣਦਾ ਹੈ ਇਸ ਲਈ ਉਹ ਅੱਜ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੀ ਟੀਮ ਸਮੇਤ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਨੂੰ ਸੈਨੀਟਾਈਜ਼ਰ ਕਰਨ ਲਈ ਪਹੁੰਚੇ ਹਨ । ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ ਚ ਸ਼ਹਿਰ ਦੀਆਂ ਹੋਰ ਜਨਤਕ ਥਾਵਾਂ ਤੇ ਸਰਕਾਰੀ ਅਦਾਰਿਆਂ ਨੂੰ ਸੈਨੀਟਾਈਜ਼ਰ ਕੀਤਾ ਜਾਵੇਗਾ ਇਸ ਮੌਕੇ ਉਨ੍ਹਾਂ ਦੀ ਟੀਮ ਵੱਲੋਂ ਲੋਕਾਂ ਨੂੰ ਮਾਸਕ ਤੇ ਸੈਨੇਟਾਇਜ਼ਰ ਵੀ ਵੰਡੇ ਗਏ ਸਰਕਾਰੀ ਹਸਪਤਾਲ ਦੇ ਡਾ ਵਿਕਰਮਜੀਤ ਸਿੰਘ ਨੇ ਕੋਰੂਨਾ ਦੇ ਮੱਦੇਨਜ਼ਰ ਸਰਕਾਰੀ ਅਦਾਰਿਆਂ ਨੂੰ ਸੈਨੀਟਾਈਜ਼ਰ ਕਰਨ ਦੀ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਗੁਰਪ੍ਰੀਤ ਲਾਰਾ ਬਲਿਆਲ, ਜਰਨੈਲ ਸਿੰਘ, ਕੁਲਵੰਤ ਸਿੰਘ ਸਾਬਕਾ ਸਰਪੰਚ, ਕੁਲਦੀਪ ਮੁਨਸ਼ੀਵਾਲਾ, ਅਵਤਾਰ ਤਾਰੀ, ਸਤਿਗੁਰ ਸਿੰਘ, ਨਵਦੀਪ ਸਿੰਘ, ਗੋਰਾ ਮੁਨਸ਼ੀਵਾਲਾ, ਸੰਜੀਵ ਕੁਮਾਰ, ਪਵਿੱਤਰ ਸਿੰਘ ਸੰਗਤਪੁਰਾ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।