ਪਰਵਾਸੀ ਭਾਰਤੀ ਨੇ ਗੁਰਦੁਆਰਾ ਦੁੱਖ ਨਿਵਾਰਨ ਲੰਗਰ ਲਈ ਭੇਜੀ 100 ਕੁਇੰਟਲ ਕਣਕ
ਸੁਰਜੀਤ ਸਿੰਘ ਖੱਟੜਾ ਦੀ ਪ੍ਰੇਰਨਾ ਸਦਕਾ ਮੁਕੇਸ਼ ਅਰੋੜਾ ਨੇ ਕਣਕ ਕੀਤੀ ਭੇਂਟ

ਪਟਿਆਲਾ 20 ਮਈ (ਬੇਅੰਤ ਸਿੰਘ ਰੋਹਟੀ ਖਾਸ) ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਗੁਰੂ ਘਰ ਦੇ ਲੰਗਰ ਲਈ ਪ੍ਰਰਵਾਸੀ ਭਾਰਤੀ ਵੱਲੋਂ 100 ਕੁਇੰਟਲ ਕਣਕ ਗੁਰਦੁਆਰਾ ਪ੍ਰਬੰਧਕਾਂ ਨੂੰ ਸੋਂਪੀ ਗਈ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਪ੍ਰੇਰਨਾ ਸਦਕਾ ਅੱਜ ਅਮਰੀਕਾ ਵਾਸੀ ਰਮਨ ਕੁਮਾਰ ਅਰੋੜਾ ਨੇ ਗੁਰੂ ਘਰ ਦੇ ਲੰਗਰ ਲਈ 100 ਕੁਇੰਟਲ ਕਣਕ ਭੇਜੀ ਜਿਸ ਨੂੰ ਪਰਵਾਸੀ ਭਾਰਤੀ ਦੇ ਰਿਸ਼ਤੇਦਾਰ ਮੁਕੇਸ਼ ਅਰੋੜਾ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਇਹ ਕਣਕ ਭੇਂਟ ਕੀਤੀ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਵੱਲੋਂ ਮੁਕੇਸ਼ ਅਰੋੜਾ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ ਇਸ ਦੌਰਾਨ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਕਿਹਾ ਕਿ ਹਰ ਸਾਲ ਸੰਗਤਾਂ ਵੱਲੋਂ ਗੁਰੂ ਘਰ ਦੇ ਲੰਗਰ ਲਈ ਗੁਰਦੁਆਰਾ ਸਾਹਿਬ ਵਿਖੇ ਕਣਕ ਭੇਂਟ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਗੁਰੂ ਘਰ ਵਿਖੇ ਲੰਗਰ ਸੇਵਾ ਨਿਰਵਿਘਨ ਚਲਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੋਰਾਨ ਸ੍ਹੋਰਮਣੀ ਕਮੇਟੀ ਵੱਲੋਂ ਲੋੜਵੰਦ ਲਈ ਲੰਗਰ ਚਲਾਇਆ ਜਾਂਦਾ ਹੈ ਜ਼ਾਤ ਪਾਤ ਤੇ ਉਪੱਰ ਉਠ ਕੇ ਮਨੁੱਖਤਾ ਦੇ ਕਲਿਆਮਈ ਕਾਰਜਾਂ ਵਿਚ ਯੋਗਦਾਨ ਪਾਇਆ ਜਾਂਦਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਂਡੀਸਨਲ ਮੈਨੇਜਰ ਕਰਨੈਲ ਸਿੰਘ ਅਮਰਪਾਲ ਸਿੰਘ ਗੁਰਤੇਜ ਸਿੰਘ ਸੁਮੱਚਾ ਸਟਾਫ ਆਦਿ ਹਾਜ਼ਰ ਸਨ।

ਫੋਟੋ: ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਵਿਖੇ ਲੰਗਰ ਲਈ 100ਕੁੰਇਟਲ ਕਣਕ ਲੈਕੇ ਪੁੱਜਣ ਵਾਲੇ ਮੁਕੇਸ਼ ਅਰੋੜਾ ਨੂੰ ਸਨਮਾਨਿਤ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ