ਮੋਦੀ ਸਰਕਾਰ ਵੱਲੋਂ ਡੀ ਏ ਪੀ ਤੇ ਸਬਸਿਡੀ ਕਿਸਾਨਾਂ ਨਾਲ ਮਜਾਕ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ-ਨਰਿੰਦਰ ਕੌਰ ਭਰਾਜ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਡੀ ਏ ਪੀ ਖਾਦ ਤੇ ਪੰਜਾਹ ਪ੍ਰਤੀਸ਼ਤ ਸਬਸਿਡੀ ਦਾ ਐਲਾਨ ਕਿਸਾਨਾਂ ਨਾਲ ਇਕ ਮਜਾਕ ਹੈ ਅਤੇ ਜਨਤਾ ਨੂੰ ਮੂਰਖ ਬਣਾਉਣਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਮੀਡੀਆ ਨਾਲ ਗੱਲਬਾਤ ਕਰਦਿਆਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਵੀ ਡੀਏਪੀ ਖਾਦ 1200 ਰੂਪੈ ਪ੍ਰਤੀ ਬੋਰੀ ਖਰੀਦ ਦੇ ਸੀ ਅਤੇ ਹੁਣ ਵੀ 1200 ਰੂਪੈ ਪ੍ਰਤੀ ਬੋਰੀ ਖਰੀਦਣਗੇ। ਉਨਾਂ ਕਿਹਾ ਕਿ 1200 ਤੋ ਰੇਟ 2400 ਕਰਕੇ ਅਤੇ ਫਿਰ ਪੰਜਾਹ ਪ੍ਰਤੀਸ਼ਤ ਸਬਸਿਡੀ ਦਾ ਐਲਾਨ ਕਰਕੇ ਸਰਕਾਰ ਨੇ ਕਿਸਾਨਾਂ ਦਾ ਕੀ ਫਾਇਦਾ ਕੀਤਾ ਕਿਸਾਨ ਤਾ 1200 ਰੁਪਿਆ ਦੇ ਹੀ ਰਹੇ ਸਨ ਅਤੇ ਹੁਣ ਵੀ ਉਹੀ ਰੇਟ ਦੇਣਗੇ ਪਰ 2400 ਦੇ ਰੇਟ ਅਤੇ ਸਬਸਿਡੀ ਦਾ ਸਿੱਧਾ ਫਾਇਦਾ ਖਾਦ ਬਣਾਉਣ ਵਾਲੀਆ ਵੱਡੀਆ ਕੰਪਨੀਆਂ ਨੂੰ ਹੋਵੇਗਾ ਜੋ ਇਸ ਮੋਦੀ ਸਰਕਾਰ ਨੂੰ ਮੋਟੇ ਫੰਡ ਦਿੰਦਿਆਂ ਹਨ। ਕਿਸਾਨਾਂ ਨੂੰ ਪੰਜਾਹ ਪ੍ਰਤੀਸ਼ਤ ਸਬਸਿਡੀ ਦੇ ਕੇ ਫੋਕੀ ਇਸ਼ਤਿਹਾਰਬਾਜ਼ੀ ਕਰਕੇ ਮੋਦੀ ਸਰਕਾਰ ਕਿਸਾਨਾਂ ਅਤੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਕਿਸਾਨਾਂ ਨੂੰ ਇਸ ਨਾਲ ਕੋਈ ਫਾਇਦਾ ਨਹੀਂ ਹੋਇਆ ਫਾਇਦਾ ਹੋਇਆ ਹੈ ਤਾ ਹਰ ਵਾਰ ਦੀ ਤਰ੍ਹਾਂ ਸਿਰਫ ਵੱਡੀਆਂ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਹੋਇਆ ਹੈ। ਜਿਸ ਤੋਂ ਸਿੱਧ ਹੁੰਦਾ ਹੈ ਕਿ ਮੋਦੀ ਸਰਕਾਰ ਹਮੇਸ਼ਾ ਕਿਸਾਨ ਵਿਰੋਧੀ ਹੈ ਅਤੇ ਕਿਸਾਨਾਂ ਦੇ ਨਾਮ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਫੈਸਲੇ ਲੈ ਰਹੀ ਹੈ।