ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ

ਭਵਾਨੀਗੜ੍ਹ ( ਗੁਰਵਿੰਦਰ ਸਿੰਘ ) ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਤੇ ਉਘੇ ਸਮਾਜ ਸੇਵੀ ਸੁਖਜੀਤ ਸਿੰਘ ਫੱਗੂਵਾਲਾ ਅਤੇ ਬੀਬੀ ਸਵਰਨਜੀਤ ਕੌਰ ਨੇ ਅਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਵੱਖ ਵੱਖ ਥਾਵਾਂ ਤੇ ਛਾਂ ਦਾਰ ਅਤੇ ਫਲਦਾਰ ਬੂਟੇ ਲਗਾ ਕੇ ਮਨਾਈ ਭਵਾਨੀਗੜ੍ਹ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਮਾਜਸੇਵੀ ਸੁਖਜੀਤ ਸਿੰਘ ਫੱਗੂਵਾਲਾ ਨੇ ਕਿਹਾ ਮੌਜੂਦਾ ਕੋਰੋਨਾ ਕਾਲ ਅਤੇ ਆਕਸੀਜਨ ਦੀ ਆ ਰਹੀ ਸਮੱਸਿਆ ਨੂੰ ਭਾਂਪਦਿਆਂ ਅਸੀਂ ਬੂਟੇ ਲਗਾਉਣ ਨੂੰ ਹੀ ਅਹਿਮੀਅਤ ਦਿੱਤੀ । ਉਨਾਂ ਸਭ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਜਨਮਦਿਨ, ਵਰੇਗੰਢ, ਵਿਆਹ ਸ਼ਾਦੀਆਂ ਜਾ ਹੋਰ ਖ਼ੁਸ਼ੀਆਂ ਸਮੇਂ ਸਮਾਜ ਸੇਵਾ ਅਤੇ ਵਾਤਾਵਰਨ ਸੇਵਾ ਵਿੱਚ ਜ਼ਰੂਰ ਹਿੱਸਾ ਪਾਉਣਾ ਚਾਹੀਦਾ ਹੈ ਇਸ ਨਾਲ ਖ਼ੁਸ਼ੀਆਂ ਨੂੰ ਹੋਰ ਚਾਰ ਚੰਨ ਲੱਗ ਜਾਦੇ ਹਨ। ਜ਼ਿਕਰਯੋਗ ਹੈ ਇਸ ਨੌਜਵਾਨ ਨੇ ਪਿਛਲੇ ਸਾਲ ਕੋਰੋਨਾ ਸਬੰਧੀ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਬਿਨਾ ਇਕੱਠ ਅਤੇ ਬਿਨਾ ਖ਼ਰਚਾ ਕੀਤੇ ਵਿਆਹ ਕਰਵਾਇਆ ਸੀ ਅਤੇ ਆਪਣੇ ਜੀਵਨਸਾਥੀ ਸਵਰਨਜੀਤ ਕੌਰ ਨੂੰ ਮੋਟਰਸਾਈਕਲ ਤੇ ਹੀ ਵਿਆਹ ਕੇ ਲੈ ਆਇਆ ਸੀ ਜਿਸ ਦੀ ਸ਼ਲਾਘਾ ਪੂਰੇ ਭਵਾਨੀਗੜ੍ਹ ਪੂਰੇ ਇਲਾਕੇ ਨੇਂ ਕੀਤੀ ਸੀ।