ਆਪ ਆਗੂਆਂ ਵਲੋ ਨਵ ਨਿਯੁਕਤ ਅੋਹਦੇਦਾਰ ਸਨਮਾਨਿਤ

ਨਾਭਾ (ਬੇਅੰਤ ਸਿੰਘ ਰੋਹਟੀ ਖਾਸ) ਆਮ ਆਦਮੀ ਪਾਰਟੀ ਵੱਲੋ ਸੰਗਠ ਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਮੇਘ ਚੰਦ ਸ਼ੇਰ ਮਾਜਰਾ ਜਿਲਾ ਪ੍ਰਧਾਨ ਪਟਿਆਲਾ ਦਿਹਾਤੀ ਵੱਲੋਂ ਨਵਨਿਯੁਕਤ ਬਲਾਕ ਪ੍ਰਧਾਨ ਭਗਵੰਤ ਸਿੰਘ ਅਤੇ ਤੇਜਿੰਦਰ ਸਿੰਘ ਰੋਹਟੀ ਖਾਸ ਦਾ ਸਨਮਾਨ ਕੀਤਾ ਗਿਆ। ਆਗੂਆਂ ਨੇ ਪਾਰਟੀ ਦੇ ਨੈਸ਼ਨਲ ਕਨਵੀਨਰ ਤੇ ਮੁੱਖ ਮੰਤਰੀ ਦਿੱਲੀ, ਜਰਨੈਲ ਸਿੰਘ ਪ੍ਰਭਾਰੀ ਪੰਜਾਬ ਤੇ ਐਮ ਐਲ ਏ ਤਿਲਕ ਨਗਰ, ਰਾਘਵ ਚੱਢਾ ਸਹਿ ਪ੍ਰਭਾਰੀ, ਭਗਵੰਤ ਮਾਨ ਜੀ ਪ੍ਰਧਾਨ ਪੰਜਾਬ, ਹਰਪਾਲ ਸਿੰਘ ਚੀਮਾ ਜੀ, ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਦਾ ਤਹਿਦਿਲੋਂ ਧੰਨਵਾਦ ਕੀਤਾ। ਨਵਨਿਯੁਕਤ ਆਗੂਆਂ ਨੇ ਵੀ ਹਾਈਕਮਾਂਡ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਦਿਆਂਗੇ ਅਤੇ 2022 ਦਾ ਟੀਚਾ ਪੂਰਾ ਕਰਕੇ ਰਹਾਂਗੇ।ਇਸ ਮੌਕੇ ਮੇਘ ਚੰਦ ਸ਼ੇਰ ਮੇਜਰਾ ਨੇ ਦੱਸੀਆਂ ਕਿ ਆਮ ਆਦਮੀ ਪਾਰਟੀ ਪਟਿਆਲਾ ਨੇ ਕਰੋਨਾ ਮਹਾਮਾਰੀ ਦੌਰਾਨ ਕੈਪਟਨ ਸਰਕਾਰ ਦੇ ਐਲਾਨ ਮੁਤਾਬਿਕ ਘਰ ਦਾ ਕਮਾਉਣ ਵਾਲੇ ਵਿਅਕਤੀ ਦੀ ਮੌਤ ਤੇ ਪਰਿਵਾਰ ਅਤੇ ਅਨਾਥ ਹੋਏ ਬੱਚੇ 1500 ਰੁਪਏ ਪੈਨਸ਼ਨ, ਅਤੇ ਆਸ਼ੀਰਵਾਦ ਯੋਜਨਾ ਤਹਿਤ, ਵਿਆਹ ਤੇ 51,000 ਸ਼ਗਨ ਅਤੇ ਮੁਫਤ ਪੜਾਈ ਦੇ ਐਲਾਨ ਤੇ ਵੱਡੇ ਪ੍ਰਸ਼ਨ ਚਿੰਨ੍ਹ ਖੜ੍ਹੇ ਕੀਤੇ ਹਨ।