ਪ੍ਰਧਾਨ ਮੰਤਰੀ ਨੂੰ ਦਿੱਲੀ ਬੈਠੇ ਕਿਸਾਨ ਨੇ ਲਿਖੀ ਚਿੱਠੀ ਜਲਦੀ ਕਾਨੂੰਨ ਰੱਦ ਕਰਨ ਦੀ ਕੀਤੀ ਅਪੀਲ

ਪਟਿਆਲਾ (ਬੇਅੰਤ ਸਿੰਘ ਰੋਹਟੀ ਖਾਸ) ਮੈਂ ਇੱਕ ਆਮ ਕਿਸਾਨ ਜੋ ਪਿਛਲੇ 6 ਮਹੀਨਿਆਂ ਤੋਂ ਦਿੱਲੀ ਦੇ ਬਾਡਰਾਂ ਤੇ ਬੈਠਿਆਂ ਹੋਇਆਂ ਹਾਂ, ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ, ਜਿਨ੍ਹਾਂ ਵਿੱਚ ਮੈਨੂੰ ਯਕੀਨ ਹੈ ਕਿ ਆਪ ਜੀ ਦੀ ਸਰਕਾਰ ਨੇ ਜੋ ਖੇਤੀ ਲਈ ਨਵੇਂ ਕਾਨੂੰਨ ਬਣਾਏ ਹਨ ਉਹ ਸਿਰਫ ਅਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬਣਾਏ ਹਨ। ਇਹਨਾਂ ਕਾਨੂੰਨਾਂ ਨਾਲ ਮੇਰੇ ਵਰਗੇ ਲੱਖਾਂ ਕਿਸਾਨ ਦੇਸ਼ ਦੇ ਬਰਬਾਦ ਹੋ ਜਾਣਗੇ। ਤੁਹਡੇ ਕੈਬਨਿਟ ਮੰਤਰੀ ਜੋ ਸਾਨੂੰ ਇਹਨਾਂ ਕਾਨੂੰਨ ਦੇ ਫਾਇਦੇ ਸਮਝਾਉਣ ਆਏ ਸਨ ਉਲਟਾ ਉਹ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ। ਅਸੀਂ ਬਹੁਤ ਸਿਦਕ ਅਤੇ ਸਬਰ ਨਾਲ ਪਹਿਲਾਂ ਸਰਦੀਆਂ ਬਾਰਸ਼ਾਂ ਅਤੇ ਗਰਮੀਆਂ ਵਿੱਚ ਡਟੇ ਹੋਏ ਹਾਂ। ਅਸੀਂ ਕੋਈ ਵੀ ਸਰਕਾਰੀ ਸਹਾਇਤਾ ਤੋਂ ਬਿਨਾਂ ਆਪਣਾ ਸੰਘਰਸ਼ ਕਰ ਰਹੇ ਹਾਂ ਜਿਸ ਵਿੱਚ ਚਾਰ ਸੌ ਤੋਂ ਵੱਧ ਕਿਸਾਨਾਂ ਦੀ ਸ਼ਹਾਦਤਾਂ ਹੋ ਚੁੱਕੀ ਹੈ। ਸਾਡਾ ਹੌਂਸਲਾ ਅਤੇ ਉਤਸ਼ਾਹ ਅੱਜ ਵੀ ਪੂਰਾ ਹੈ ਕਿਉਂਕਿ ਇਹ ਸਾਡੀ ਫਸਲਾਂ ਦੇ ਨਾਲ ਨਾਲ ਨਸਲਾਂ ਬਚਾਉਣ ਲਈ ਸੰਘਰਸ਼ ਹੈ। ਅੱਜ ਸਾਰੀ ਦੁਨੀਆਂ ਉੱਤੇ ਕਰੋਨਾਂ ਦੀ ਮਹਾਂਮਰੀ ਚੱਲ ਰਹੀ ਹੈ ਤੁਹਾਡੇ ਸਮੇਤ ਹਰ ਕੋਈ ਰਾਜਨੀਤਕ ਕਰੋਨਾ ਦੀ ਦੁਹਾਈ ਦੇ ਰਿਹਾ ਹੈ ਹਾਲਾਂਕਿ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਅਜਿਹੀ ਕੋਈ ਘਟਨਾ ਕੋਈ ਘਟਨਾ ਨਹੀਂ ਹੋਈ ਪਰ ਤਾਂ ਹੀ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਹਰ ਨਾਗਰਿਕ ਦੀ ਜਾਨ ਬਚਾਉਣ ਦਾ ਤੁਹਾਡਾ ਰਾਜ ਧਰਮ ਹੈ। ਗੱਲ ਗੱਲ ਉੱਤੇ ਮਨ ਕੀ ਬਾਤ ਸੁਣਾਉਣ ਵਾਲੇ ਪ੍ਰਧਾਨ ਮੰਤਰੀ ਤੋਂ ਉਮੀਤ ਸੀ ਕਿ ਆਪਣੇ ਆਫਿਸ ਤੋਂ ਦਸ ਕਿਲੋਮੀਟਰ ਦੂਰ ਬੈਠੇ ਦੇਸ਼ ਦੇ ਆਮ ਬਜੁਰਗ ਕਿਸਾਨਾਂ ਨਾਲ ਗੱਲਬਾਤ ਕਰਨ ਜਰੂਰ ਆਵੋਗੇ ਪਰ ਛੇ ਮਹੀਨੇ ਹੋ ਗਏ ਤੁਸੀਂ ਨਹੀਂ ਆਏ। ਕੀ ਲੱਖਾਂ ਕਿਸਾਨਾਂ ਦੀ ਜਾਨ ਨਾਲੋਂ ਵੱਧ ਕੀਮਤੀ ਤੁਹਾਡੇ ਲਈ ਨਵੇਂ ਬਣਾਏ ਕਾਨੂੰਨ ਹਨ। ਤੁਹਾਡੀ ਇੱਕ ਜਿੱਦ ਦੀ ਵਜ੍ਹਾ ਕਰਕੇ ਕਿੰਨੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਹੋਰ ਕਿੰਨੀਆਂ ਜਾ ਸਰਦੀਆਂ ਹਨ ਕੀ ਆਪਣਾ ਰਾਜ ਧਰਮ ਨਿਭਾਉ ਅਤੇ ਇਹ ਕਾਨੂੰਨ ਰੱਦ ਕਰੋ ਤਾਂ ਕਿ ਸਭ ਕਿਸਾਨ ਆਪਣੇ ਆਪਣੇ ਘਰਾਂ ਨੂੰ ਜਾਣ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਆਉਣ ਵਾਲੇ ਰਸਤੇ ਜੋ ਛੇ ਮਹੀਨਿਆਂ ਤੋਂ ਬੰਦ ਪਏ ਹਨ ਉਹ ਖੁੱਲ ਸਕਣ। ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ। ਅਗਰ ਕੋਈ ਕਾਨੂੰਨ ਬਣਾਉਣਾ ਹੈ ਤਾਂ ਜਿਨ੍ਹਾਂ ਦੇ ਫਾਇਦੇ ਲਈ ਬਣਾਉਣਾ ਹੈ ਉਨ੍ਹਾਂ ਨੂੰ ਸ਼ਾਮਲ ਕਰਕੇ ਦੋਬਾਰਾ ਦੋਵੇਂ ਸਦਨਾ ਵਿੱਚ ਚਰਚਾ ਤੋਂ ਬਾਅਦ ਬਣਾਇਆ ਜਾਵੇ। ਅੰਤ ਵਿੱਚ ਏਸੇ ਉਮੀਦ ਨਾਲ ਕਿ ਤੁਸੀਂ ਲੱਖਾਂ ਕਿਸਾਨਾਂ ਦੀ ਮੰਗ ਤੇ ਗੌਰ ਕਰੋਗੇ ਅਤੇ ਪਹਿਲਾਂ ਕੀਮਤੀ ਜਾਨਾਂ ਬਚਾਉਣ ਨੂੰ ਦਿਉਗੇਂ।