ਪਟਿਆਲਾ 24ਮਈ (ਬੇਅੰਤ ਸਿੰਘ ਰੋਹਟੀ ਖਾਸ)ਬਾਬਾ ਜੋਰਾਵਰ ਸਿੰਘ ਜੀ,ਬਾਬਾ ਫਤਿਹ ਸਿੰਘ ਜੀ,ਅਤੇ ਮਾਤਾ ਗੁੱਜਰ ਕੌਰ ਜੀ ਦੇ ਪਾਵਨ ਅਸਥਾਨ ਗੁ: ਫਤਿਹਗੜ੍ਹ ਸਾਹਿਬ ਵਿਖੇ,ਜਾਗਦੇ ਰਹੋ ਕਲੱਬ ਪਟਿਆਲਾ ਨੇ ਜੁਗਨੀ ਗਰੁੱਪ ਫਤਿਹਗੜ੍ਹ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਬਾਬਾ ਬਲਜੀਤ ਸਿੰਘ ਅਤੇ ਪ੍ਰਗਟ ਸਿੰਘ ਸੇਵਾਦਾਰ ਨੇ ਖੁਦ ਖੂਨਦਾਨ ਕਰ ਕੇ ਕੀਤਾ।ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਮੈਨੇਜਰ ਗੁਰਦੀਪ ਸਿੰਘ ਕੰਗ ਅਤੇ ਮੀਤ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਨੇ ਸਿਰਕਤ ਕਰਦੇ ਹੋਏ,ਕਿਹਾ ਕਿ ਕੋਵਿਡ-19 ਦੇ ਕਾਰਨ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਘਾਟ ਚੱਲ ਰਹੀ ਹੈ।ਇਸ ਕਰਕੇ ਨੌਜਵਾਨਾਂ ਨੂੰ ਵੈਕਸੀਨ ਲਗਵਾਉਣ ਤੋਂ ਪਹਿਲਾ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ,ਤਾਂ ਜੋ ਖੂਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।ਉਨ੍ਹਾਂ ਨੇ ਖੂਨਦਾਨ ਮਹਾਂਦਾਨ ਹੈ,ਤੁਹਾਡੇ ਦਿੱਤੇ ਹੋਏ ਖੂਨ ਨਾਲ ਕਿਸੇ ਲੋੜਵੰਦ ਮਰੀਜ ਦੀ ਅਨਮੋਲ ਜ਼ਿੰਦਗੀ ਬਚ ਸਕਦੀ ਹੈ।ਇਹ ਖੂਨਦਾਨ ਕੈਂਪ ਜੁਗਨੀ ਗਰੁੱਪ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੁਗਨੀ ਅਤੇ ਵਿਨੈ ਗੁਪਤਾ ਜਿਲਾ ਪ੍ਰਧਾਨ ਸਵੱਛ ਮਿਸ਼ਨ ਆਭਿਆਨ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਗੁਰਵਿੰਦਰ ਸਿੰਘ ਜੁਗਨੀ ਨੇ ਆਖਿਆ ਕਿ ਖੂਨਦਾਨ ਸਰਬੋਤਮ ਦਾਨ ਹੈ,ਕਿਉਂਕਿ ਇਸ ਨਾਲ ਮਰਦੀਆਂ ਜਿੰਦਗੀਆਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾਦਾਂ ਹੈ।ਵਿਨੈ ਗੁਪਤਾ ਪ੍ਰਧਾਨ ਸਵੱਛ ਮਿਸ਼ਨ ਅਭਿਆਨ ਨੇ ਆਖਿਆ ਮਨੁੱਖਤਾ ਦੇ ਕਲਿਆਣ ਚ ਖੂਨਦਾਨੀਆਂ ਦਾ ਯੋਗਦਾਨ ਵੱਡਮੁਲਾ ਹੈ। ਅੱਜ ਦੇ ਸਮਾਂ ਵਿੱਚ ਕੋਵਿਡ-19 ਦੇ ਭਿਆਨਕ ਦੌਰ ਵਿੱਚ ਸਾਨੂੰ ਸਾਰਿਆਂ ਇਕ ਦੂਜੇ ਨਾਲ ਮਿਲਕੇ ਵੱਧ ਤੋਂ ਵੱਧ ਖੂਨਦਾਨੀਆਂ ਨੂੰ ਪ੍ਰੇਰਿਤ ਕਰਕੇ ਖੂਨਦਾਨ ਕਰਵਾਉਣ ਦੀ ਸਖ਼ਤ ਲੋੜ ਹੈ। ਜਾਗਦੇ ਰਹੋ ਕਲੱਬ ਪਟਿਆਲਾ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਆਖਿਆ ਕਿ ਕੋਈ ਵੀ ਐਮਰਜੈਂਸੀ ਮਰੀਜਾਂ ਲਈ ਜਿੱਥੇ ਵੀ ਖੂਨ ਦੀ ਲੋੜ ਪਵੇਗੀ,ਅਸੀਂ ਹਰ ਸਮੇਂ ਤਿਆਰ ਬਰ ਤਿਆਰ ਖੜੇ ਹਾਂ। ਆਲ ਇੰਡੀਆ ਵਿੱਚ ਜਿਥੇ ਵੀ ਐਮਰਜੈਂਸੀ ਖੂਨ ਦੀ ਲੋੜ ਪਵੇਗੀ,ਜਾਗਦੇ ਰਹੋ ਕਲੱਬ ਪਟਿਆਲਾ ਮੁਹੱਈਆ ਕਰਵਾ ਕੇ ਦੇਵੇਗਾ।ਮਨੀਸ਼ ਧੀਮਾਨ ਨੇ ਖੂਨਦਾਨੀਆਂ ਨੂੰ ਕਲੱਬ ਦਾ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਮਨਮੀਤ ਸਿੰਘ ਮੀਤੀ ਨੇ ਸਾਰੇ ਆਏ ਹੋਏ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਮੈਨੇਜਰ ਗੁਰਦੀਪ ਸਿੰਘ ਕੰਗ,ਮੀਤ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ,ਹਰਜਿੰਦਰ ਸਿੰਘ ਪੰਜੌਲੀ,ਗੁਰਵਿੰਦਰ ਸਿੰਘ ਜੁਗਨੀ,ਵਿਨੇ ਗੁਪਤਾ,ਮਨੀਸ਼ ਧੀਮਾਨ,ਬਲਜੀਤ ਸਿੰਘ,ਅਮਰਜੀਤ ਸਿੰਘ ਜਾਗਦੇ ਰਹੋ,ਜਗਜੀਤ ਸਿੰਘ ਸੱਗੂ,ਕਰਨਵੀਰ ਸਿੰਘ,ਪ੍ਰਗਟ ਸਿੰਘ,ਸੁਨੀਲ ਸਡਾਣਾ,ਆਦਿ ਵਿਸੇਸ਼ ਤੌਰ ਹਾਜਰ ਸਨ।
ਫੋਟੋ ਕੈਪਸਨ: ਖੂਨਦਾਨੀਆਂ ਦੀ ਹੌਂਸਲਾ ਕਰਦੇ ਹੋਏ,ਮੈਨੇਜਰ ਗੁਰਦੀਪ ਸਿੰਘ ਕੰਗ,ਬਲਵਿੰਦਰ ਸਿੰਘ ਭਮਾਰਸੀ,ਗੁਰਵਿੰਦਰ ਸਿੰਘ ਜੁਗਨੀ ਅਤੇ ਅਮਰਜੀਤ ਸਿੰਘ ਜਾਗਦੇ ਰਹੋ ਆਦਿ।