ਇਸ ਮੌਕੇ ਪਹੁੰਚੇ: ਅਮਰਜੀਤ ਸਿੰਘ ਭਾਟੀਆ ਬਲਾਕ ਪ੍ਰਧਾਨ ਪਟਿਆਲਾ,ਸੁਖਦੇਵ ਸਿੰਘ ਔਲਖ ਜੁਆਇੰਟ ਸਕੱਤਰ ਸਾਬਕਾ ਕਰਮਚਾਰੀ ਵਿੰਗ,ਸੁਰਿੰਦਰ ਸਿੰਗਲਾ,ਰੀਮਾ ਮਿਠਾਰੀਆਂ, ਸੰਤੋਸ਼ ਮਿਠਾਰੀਆਂ, ਗੀਤਾਂ,ਯਸ਼ ,ਮਨੀ,ਅਤੇ ਆਕਾਸ ਆਦਿ ਨੇ ਸਮਾਜ ਭਲਾਈ ਦੇ ਕੰਮਾ ਵਿੱਚ ਹਿੱਸਾ ਲਿੱਤਾ।" />
ਆਮ ਆਦਮੀ ਪਾਰਟੀ ਦਿਹਾਤੀ ਦੇ ਮੀਤ ਪ੍ਰਧਾਨ ਮਹਿਲਾ ਵਿੰਗ ਪੰਜਾਬ ਵੱਲੋ ਐਸ.ਸੀ ਵਿੰਗ ਦੇ ਪ੍ਰਧਾਨ ਦੀ ਅਗਵਾਈ ਚ ਮੀਟਿੰਗ ਕੀਤੀ

ਪਟਿਆਲਾ 26 ਮਈ (ਬੇਅੰਤ ਸਿੰਘ ਰੋਹਟੀ ਖਾਸ ) ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਤੋਂ ਪ੍ਰੀਤੀ ਮਲਹੋਤਰਾ ਮੀਤ ਪ੍ਰਧਾਨ ਮਹਿਲਾ ਵਿੰਗ ਪੰਜਾਬ ਅਤੇ ਅਮਰੀਕ ਸਿੰਘ ਬੰਗੜ ਮੀਤ ਪ੍ਰਧਾਨ ਐਸ ਸੀ ਵਿੰਗ ਪੰਜਾਬ ਦੀ ਅਗੁਵਾਈ ਵਿੱਚ ਅੱਜ ਮੀਟਿੰਗ ਕੀਤੀ ਗਈ। ਜਿਸ ਵਿੱਚ ਵਰਧਮਾਨ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੌਰਵ ਜੈਨ ਜੀ ਵੱਲੋ ਅਤੇ ਰਾਜ ਕੁਮਾਰ ਮਿਠਾਰੀਆਂ "ਆਪ" ਦੇ ਸਹਿਯੋਗ ਨਾਲ ਅੱਜ ਵਾਰਡ ਨੰਬਰ 26 ਤਫ਼ਜ਼ਲ ਪੁਰਾ ਪਟਿਆਲਾ ਦਿਹਾਤੀ ਵਿਖੇ ,ਕੋਰੋਣਾ ਦੀ ਮਾਰ ਨਾਲ ਅੱਜ ਹਰ ਵਰਗ ਦੁਖੀ ਅਤੇ ਪ੍ਰੇਸ਼ਾਨ ਹੈ ਲੋਕਾਂ ਦੀ ਅਰਧਿਕ ਦਸ਼ਾ ਖ਼ਰਾਬ ਹੁੰਦੀ ਜਾ ਰਹੀ ਹੈ।ਇਥੇ ਅੱਜ ਸਰਕਾਰਾ ਫੇਲ ਹੁੰਦੀ ਨਜ਼ਰ ਆ ਰਹੀ ਹੈ ਅਤੇ ਲੋਕਾਂ ਨੂੰ ਇਸ ਸਮੇ ਮੁਸ਼ਕਿਲ ਆ ਰਹੀ ਹੈ। ਅੱਜ ਇਸ ਦੁੱਖ ਦੀ ਘੜੀ ਵਿੱਚ ਸੁਸਾਇਟੀ ਹੀ ਲੋਕਾਂ ਦੀਆਂ ਮਦਦ ਕਰ ਰਹੀ ਹੈ ਕੋਰੋਣਾ ਮਹਾਮਾਰੀ ਦੇ ਚਲਦੇ ਅੱਜ 50 ਗਰੀਬ ਬੱਚਿਆਂ ਨੂੰ ਕਾਪੀਆਂ ਦਿਤੀਆਂ ਗਈਆਂ ਅੱਜ ਇਕ ਮਹੀਨੇ ਵਿੱਚ ਦੂਜੀ ਵਾਰ ਕਾਪੀਆਂ ਵੰਡ ਕੇ ਸੌਰਵ ਜੈਨ ਜੀ ਵੱਲੋਂ ਮੋਹੱਲਾ ਨਿਵਾਸੀਆਂ ਦੀ ਮਦਦ ਕੀਤੀ ਹੈ ਅਤੇ ਮੋਹੱਲਾ ਨਿਵਾਸੀਆਂ ਨੇ ਵੀ ਸੌਰਵ ਜੈਨ ਜੀ ਦਾ ਬਹੁਤ ਧੰਨਵਾਧ ਕੀਤਾ। ਇਸ ਮੌਕੇ ਪ੍ਰੀਤੀ ਮਲਹੋਤਰਾ ਨੇ ਕਿਹਾ ਕਿ ਰੋਜ਼ਾਨਾ ਇਸਤਮਾਲ ਹੋਣ ਵਾਲੀਆਂ ਵਸਤਾਂ ਜਿਵੇ ਬਿਜਲੀ ਬਿੱਲ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਤੇ ਵੀ ਪੈ ਰਿਹਾ ਹੈ। ਮਹਿੰਗਾਈ ਨੇ ਵੀ ਅਸਮਾਨ ਛੂਹ ਲਿਆ ਹੈ। ਇਸ ਕਰਕੇ ਵਸਤੂਆਂ ਦੀ ਵਧਦੀਆਂ ਕੀਮਤਾਂ ਆਮ ਲੋਕਾਂ ਦੇ ਹਿੱਤਾਂ ਪ੍ਰਤੀ ਕੇਂਦਰ ਸਰਕਾਰ ਦੀ ਉਦਾਸੀਨਤਾ ਨੂੰ ਪੇਸ਼ ਕਰਦੀਆਂ ਵਿਖਾਈ ਦੇ ਰਹੀਆਂ ਹਨ। ਦਾਲਾਂ ਤੋਂ ਲੈ ਕੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ। ਜਿਸ ਦਾ ਅਸਰ ਮੱਧਮ ਵਰਗ ਤੇ ਬਹੁਤ ਬੁਰਾ ਪੈ ਰਿਹਾ ਹੈ। ਕਰੋਨਾ ਮਹਾਮਾਰੀ ਕਰਕੇ ਕੰਮ ਧੰਦੇ ਬਿਲਕੁਲ ਠੱਪ ਹੋ ਗਏ ਹਨ। ਲੋਕਾਂ ਨੂੰ ਆਪਣੇ ਘਰਾਂ ਦਾ ਛੋਟੇ ਤੋਂ ਛੋਟਾ ਖਰਚ ਵੀ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਲੋਕ ਪਹਿਲਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਨਰਿੰਦਰ ਮੋਦੀ ਸਰਕਾਰ ਨੇ ਉਦੋਂ ਅਜਿਹੇ ਸਮੇਂ ਰੋਜ਼ਾਨਾ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦਾ ਲੱਕ ਤੋੜਨ ਦਾ ਕੰਮ ਕੀਤਾ ਹੈ, ਜਦੋਂ ਲੋਕ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਬੇਰੁਜ਼ਗਾਰ ਹੋ ਕੇ ਮੋਦੀ ਸਰਕਾਰ ਵੱਲ ਆਸ ਦੀ ਨਿਗਾਹ ਨਾਲ ਦੇਖਦੇ ਹੋਏ ਵਿੱਤੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਅਮਰੀਕ ਸਿੰਘ ਬੰਗੜ ਨੇ ਕਿਹਾ ਕਿ ਬਿਜਲੀ ਬਿੱਲ ,ਪੈਟਰੋਲ, ਡੀਜ਼ਲ ਅਤੇ ਆਮ ਵਸਤੂਆਂ ਦੀਆਂ ਹਰ ਦਿਨ ਵਧਦੀਆਂ ਕੀਮਤਾਂ ਕੇਂਦਰ ਸਰਕਾਰ ਦੀ ਆਮ ਲੋਕਾਂ ਦੇ ਹਿੱਤਾਂ ਪ੍ਰਤੀ ਉਦਾਸੀਨਤਾ ਨੂੰ ਪੇਸ਼ ਕਰਦੀਆਂ ਹਨ। ਉਨਾਂ ਕਿਹਾ ਕਿ ਜਿੱਥੇ ਮੱਧਮ ਵਰਗ ਕਾਰੋਬਾਰ ਬੰਦ ਹੋ ਜਾਣ ਕਾਰਨ ਆਪਣਾ ਪਰਿਵਾਰ ਪਾਲਣ ਲਈ ਸੰਘਰਸ਼ ਕਰ ਰਿਹਾ ਹੈ, ਉਥੇ ਹੀ ਕੇਂਦਰ ਸਰਕਾਰ ਉਨ੍ਹਾਂ ਦੀਆਂ ਜੇਬਾਂ ਤੇ ਡਾਕਾ ਮਾਰਕੇ ਆਪਣੇ ਵਪਾਰੀ ਮਿੱਤਰਾਂ ਦੀਆਂ ਤਿਜ਼ੋਰੀਆਂ ਭਰਨ ਦਾ ਕੰਮ ਕਰ ਰਹੀ ਹੈ। ਇਸ ਸਮੇਂ ਜੋ ਕਰੋਨਾ ਕਹਿਰ ਦਾ ਸਮਾਂ ਚਲ ਰਿਹਾ ਹੈ, ਆਮ ਲੋਕ ਸਰਕਾਰਾਂ ਵੱਲ ਵੇਖ ਰਹੇ ਹਨ ਕਿ ਇਸ ਔਖੇ ਸਮੇਂ ਸਰਕਾਰਾਂ ਵਲੋਂ ਸਾਡੀ ਕੋਈ ਨਾ ਕੋਈ ਮਦਦ ਕੀਤੀ ਜਾਵੇਗੀ, ਪਰ ਸਾਡੀਆਂ ਸਰਕਾਰਾਂ ਮਦਦ ਕਰਨ ਦੀ ਬਜਾਏ ਲੋਕਾਂ ਨੂੰ ਲੁੱਟ ਰਹੀਆਂ ਹਨ। ਇਸ ਔਖੇ ਸਮੇਂ ਵਿੱਚ ਮਦਦ ਕਰਨ ਦੀ ਥਾਂ ਕੇਂਦਰ ਸਰਕਾਰ ਨੂੰ ਲੋਕਾਂ ਦਾ ਗਲ ਘੁੱਟਣ ਤੋਂ ਬਚਣਾ ਚਾਹੀਦਾ, ਤਾਂ ਜੋ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਉਹਨਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਹੁਣ ਲੋਕ ਸਮਝਦਾਰ ਅਤੇ ਸਿਆਣੇ ਹਨ, ਜੋ ਲੋਕਾਂ ਨਾਲ ਹੋ ਰਿਹਾ ਹੈ, ਜੋ ਲੁੱਟ ਮਚਾਈ ਜਾ ਰਹੀ ਹੈ, ਉਹ ਇਸ ਦਾ ਬਦਲਾ ਆਉਣ ਵਾਲੀਆਂ 2022 ਅਤੇ 2024 ਦੀਆਂ ਚੋਣਾਂ ਵਿੱਚ ਆਪਣੀ ਵੋਟ ਰਾਹੀਂ ਸਰਕਾਰ ਵਿਰੁੱਧ ਆਪਣਾ ਗੁੱਸਾ ਕੱਢਕੇ ਲੈਣਗੇ।
ਇਸ ਮੌਕੇ ਪਹੁੰਚੇ: ਅਮਰਜੀਤ ਸਿੰਘ ਭਾਟੀਆ ਬਲਾਕ ਪ੍ਰਧਾਨ ਪਟਿਆਲਾ,ਸੁਖਦੇਵ ਸਿੰਘ ਔਲਖ ਜੁਆਇੰਟ ਸਕੱਤਰ ਸਾਬਕਾ ਕਰਮਚਾਰੀ ਵਿੰਗ,ਸੁਰਿੰਦਰ ਸਿੰਗਲਾ,ਰੀਮਾ ਮਿਠਾਰੀਆਂ, ਸੰਤੋਸ਼ ਮਿਠਾਰੀਆਂ, ਗੀਤਾਂ,ਯਸ਼ ,ਮਨੀ,ਅਤੇ ਆਕਾਸ ਆਦਿ ਨੇ ਸਮਾਜ ਭਲਾਈ ਦੇ ਕੰਮਾ ਵਿੱਚ ਹਿੱਸਾ ਲਿੱਤਾ।