ਦੀ ਕਲਾਸ ਫੌਰਥ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਵੱਲੋ ਕੀਤੀ ਮੀਟਿੰਗ

ਦੀ ਕਲਾਸ ਫੌਰਥ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ
ਪਟਿਆਲਾ 26 ਮਈ: ਬੇਅੰਤ ਸਿੰਘ ਰੋਹਟੀ ਖਾਸ
ਯਾਦਵਿੰਦਰ ਪਬਲਿਕ ਸਕੂਲ ਦੇ ਚੋਥਾ ਦਰਜਾ ਕਰਮਚਾਰੀਆਂ ਅਤੇ ਆਊਟ ਸੋਰਸ (ਕੰਟਰੈਕਟ) ਵਰਕਰਾਂ ਵੱਲੋਂ ਮਜਦੂਰ ਦਿਹਾੜੇ ਨੂੰ ਸਮਰਪਿਤ ਝੰਡਾ ਲਹਿਰਾਇਆ ਗਿਆ। ਇਸ ਮੋਕੇ ਤੇ ਕਲਾਸ ਫੌਰਥ ਯੂਨੀਅਨ ਦੇ ਬਾਨੀ ਸਾਥੀ ਸੱਜਣ ਸਿੰਘ ਦੇ ਚਲਾਣੇ ਤੇ। ਸ਼ੋਕ ਸਭਾ ਕਰਕੇ ਯਾਦ ਕੀਤਾ ਗਿਆ। ਇਸ ਮੋਕੇ ਤੇ ਸ਼ਾਮਿਲ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮ, ਯਾਦਵਿੰਦਰਾ ਪਬਲਿਕ ਸਕੂਲ ਦੇ ਪ੍ਰਧਾਨ ਦਿਆ ਸ਼ੰਕਰ ਸ਼ਰਮਾ, ਜਨਰਲ ਸਕੱਤਰ ਤਰਲੋਕ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਵਿਸਭਾਨ, ਕਾਮ. ਸ. ਸਿਮਰਨ ਜੀਤ ਸਿੰਘ, ਰੋਸ਼ਨ ਲਾਲ, ਨੰਦ ਲਾਲ ਤੇ ਹੋਰ ਮੈਂਬਰ ਸਾਥੀ ਸ਼ਾਮਿਲ ਸਨ।ਇਸ ਮੋਕੇ ਤੇ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਲੁਬਾਣਾ ਨੇ ਸਕੂਲ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਸਕੂਲ ਵਿਚਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਡੇਲੀਵੇਜਿਜ, ਕੰਟਰੈਕਟ ਤੇ ਆਊਟ ਸੋਰਸ ਦਰਜਾ ਚਾਰ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਘੱਟੋ ਘੱਟ ਉਜਰਤਾਂ ਅਤੇ ਸਹੂਲਤਾਂ ਕਿਰਤ ਕਾਨੂੰਨਾਂ ਅਨੁਸਾਰ ਦਿੱਤੀਆਂ ਜਾਣ ਤੇ ਰੈਗੂਲਰ ਦਰਜਾ ਚਾਰ ਕਾਮਿਆਂ ਨੂੰ 2020 ਤੋਂ ਤਨਖਾਹਾਂ ਵਿੱਚ ਵਾਧਾ ਦਿੱਤਾ ਜਾਵੇ, ਮਹਿੰਗਾਈ ਭੱਤਾ ਦਿੱਤਾ ਜਾਵੇ ਅਤੇ ਹੋਰ ਲਮਕਾ ਅਵਸਥਾ ਵਿਚ ਪਈਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਕੰਮਾਂ ਨੂੰ ਤੇ ਸਕੂਲ ਇਮਾਰਤਾਂ ਦੇ ਵਾਧੇ ਨੂੰ ਮੁੱਖ ਰੱਖ ਕੇ ਕਾਮਿਆਂ ਦੀ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਮੋਜੂਦਾ ਕਾਮਿਆਂ ਤੇ ਕੰਮ ਦਾ ਬੋਝ ਘੱਟ ਸਕੇ, ਠੇਕੇਦਾਰੀ ਪ੍ਰਥਾ ਖਤਮ ਕਰਨ ਦੀ ਵੀ ਮੰਗ ਕੀਤੀ।