ਨਾਭਾ 31 ਮਈ (ਬੇਅੰਤ ਸਿੰਘ ਰੋਹਟੀ ਖਾਸ) ਪਿਛਲੇ ਦਿਨੀਂ ਉੱਘੇ ਪੰਜਾਬੀ ਗਾਇਕ ਤਰਸੇਮ ਸਿੱਧੂ ਦਾ ਸਿੰਗਲ ਟਰੈਕ ਯਾਦਾਂ ਮਿਊਜ਼ਿਕ ਹੱਟ ਕੰਪਨੀ ਦੇ ਐਮ ਪੀ ਹਰਬੀਰ ਢੀਂਡਸਾ ਵੱਲੋਂ ਰਿਲੀਜ਼ ਕੀਤਾ ਗਿਆ ਜਿਸ ਨੂੰ ਮਿਲ ਰਿਹਾ ਹੈ ਇਸ ਤੋਂ ਪਹਿਲਾਂ ਤਰਸੇਮ ਸਿੱਧੂ ਦਾ ਕਿਸਾਨਾਂ ਦੇ ਮੋਜੂਦ ਹਲਾਤਾਂ ਨਾਲ ਗੀਤ ਬੇਹੱਦ ਮਕਬੂਲ ਹੋਇਆ ਸੀ ਇਸ ਤੋਂ ਇਲਾਵਾ ਸਿੱਧੂ ਕਈ ਹਿੱਟ ਕੈਸਟਾਂ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ ਸਿੱਧੂ ਨੇ ਕਿਹਾ ਉਹ ਇਸ ਗੀਤ ਨੂੰ ਪਿਆਰ ਕਰਨ ਲਈ ਸਰੋਤਿਆਂ ਦਾ ਰਿਣੀ ਹਾਂ ਅੱਜ ਦੇ ਦੌਰ ਵਿੱਚ ਜਿੱਥੇ ਕਈ ਕਲਾਕਾਰਾਂ ਵੱਲੋਂ ਹਥਿਆਰ ,ਨਸਾ ,ਮਾਰਧਾੜ ਆਦਿ ਨੂੰ ਪ੍ਰਮੋਟ ਕਰਨਾ ਸ਼ਲਾਘਾਯੋਗ ਕਦਮ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਹਰਬੀਰ ਢੀਂਡਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਰਿਵਰਤਨ ਅਤੇ ਸਾਫ਼ ਸੁਥਰੀ ਗਾਇਕੀ ਨਾਲ ਸੰਬੰਧਤ ਗੀਤ ਦਰਸ਼ਕਾਂ ਦੇ ਸਨਮੁਖ ਪੇਸ਼ ਕੀਤੇ ਇਸ ਗੀਤ ਦੇ ਵੀਡੀਉ ਡਾਇਰੈਕਟਰ ਭੁਪਿੰਦਰ ਸਿੰਘ ਚੰਡੀਗੜ੍ਹ ਮਿਊਜ਼ਿਕ ਸੰਦੀਪ ,ਡੀ ਉ ਪੀ ਬੋਬੀ ਮੇਹਤਾ ,ਪੈਡਕਸਨ ਅਮਰੀਕ ਸਿੰਘ ਮੋਹਾਲੀ ਵਿਸ਼ੇਸ਼ ਧੰਨਵਾਦ ਪ੍ਰੀਤ ਗਰੇਵਾਲ ਕਨੈਡਾ, ਮਨਪ੍ਰੀਤ ਸਿੰਘ ਇਟਲੀ , ਅਰਜੁਨ ਸਿੰਘ ਗਰੇਵਾਲ ਕਨੈਡਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।