ਭਵਾਨੀਗੜ (ਗੁਰਵਿੰਦਰ ਸਿੰਘ) ਬੀਤੇ ਦਿਨੀਂ ਲੋਕ ਇਨਸਾਫ ਪਾਰਟੀ ਦੇ ਨਵ-ਨਿਯੁਕਤ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਦਾ ਭਵਾਨੀਗਡ਼੍ਹ ਦੇ ਬਾਜ਼ਾਰ ਵਿਖੇ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਭਰਵਾਂ ਸਨਮਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਲਵਿੰਦਰ ਮਾਨ ਨੇ ਜਿੱਥੇ ਦੁਕਾਨਦਾਰ ਅਤੇ ਵਪਾਰੀ ਭਾਈਚਾਰੇ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦਾ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਉਨ੍ਹਾਂ ਨੂੰ ਐਨੀ ਛੋਟੀ ਉਮਰ ਚ' ਇਨ੍ਹਾਂ ਮਾਣ ਸਨਮਾਨ ਬਖਸ਼ਿਸ਼ ਕੀਤਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਉਹ ਅੱਜ ਸਿਆਸਤ ਵਿੱਚ ਜਿਸ ਵੀ ਮੁਕਾਮ ਉੱਪਰ ਹਨ ਉਸ ਵਿਚ ਵੱਡੀ ਭੂਮਿਕਾ ਹਲਕੇ ਦੇ ਲੋਕਾਂ ਦੀ ਹੈ ਅਤੇ ਉਨ੍ਹਾਂ ਦੁਕਾਨਦਾਰ ਅਤੇ ਵਪਾਰੀ ਭਾਈਚਾਰੇ ਨਾਲ ਖਾਸ ਤੌਰ ਤੇ ਵਾਅਦਾ ਕਰਦਿਆਂ ਕਿਹਾ ਕਿ ਸਮਾਂ ਆਉਣ ਤੇ ਪਿਛਲੇ ਲੰਮੇ ਸਮੇਂ ਤੋਂ ਜੋ ਦੁਕਾਨਦਾਰਾਂ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਚਲੀਆਂ ਆ ਰਹੀਆਂ ਹਨ ਉਹ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰਨਗੇ ਅਖੀਰ ਵਿੱਚ ਮਾਨ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਲਈ ਸੰਗਰੂਰ ਹਲਕਾ ਕੋਈ ਰਾਜਨੀਤਕ ਖੇਤਰ ਨਹੀਂ ਬਲਕਿ ਉਨ੍ਹਾਂ ਦਾ ਪਰਿਵਾਰ ਹੈ ਅਤੇ ਪਰਿਵਾਰ ਦੇ ਹਰ ਜੀਅ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਰਾਜਨ ਕੌਸ਼ਲ, ਅਮਨ ਤੇਜੇ, ਵਿੱਕੀ, ਰਿੰਕੂ ਗੋਇਲ, ਬੱਬੀ, ਟੋਨੀ ਸੱਗੂ ਆਦਿ ਹਾਜ਼ਰ ਸਨ।