ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਮਿਤੀ 21.06.2021 ਨੂੰ ਸਥਾਨਕ ਫੱਗੂਵਾਲਾ ਕੈਂਚੀਆਂ ਸਥਿੱਤ ਰਹਿਬਰ ਐਯੁਰਵੈਦਿਕ ਅਤੇ ਯੂਨਾਨੀ ਮੈਡੀਕਲ ਕਾਲਜ ਭਵਾਨੀਗੜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਮਾਨਯੋਗ ਚੇਅਰਮੈਨ ਡਾ. ਐਮ.ਐਸ ਖਾਨ ਅਤੇ ਵਾਈਸ ਚੇਅਰਪਰਸਨ ਡਾਂ.ਕਾਫਿਲਾ ਖਾਨ ਵੀ ਪਹੁੰਚੇ। ਵਿਸ਼ੇਸ਼ ਤੌਰ ਤੇ ਚੇਅਰਮੈਨ ਡਾ. ਐਮ.ਐਸ.ਖਾਨ, ਨੇ ਵਿਸਥਾਰ ਰੂਪ ਵਿੱਚ ਵਿੱਦਿਆਰਥੀਆਂ ਨੂੰ ਯੋਗਾ ਦਿਵਸ ਤੋ ਜਾਣੂ ਕਰਵਾਇਆ। ਇਸ ਮੌਕੇ ਯੋਗਾ ਦੀ ਸਹੀ ਤਕਨੀਕ ਅਤੇ ਮਹੱਤਤਾ ਬਾਰੇ ਦੱਸਿਆ। ਸਮੂਹ ਸਟਾਫ ਅਤੇ ਵਿੱਦਿਆਰਥੀਆਂ ਨੁੂੰ ਡਾ. ਨਰੇਸ਼ ਚੰਦਰ ਜੀ ਵੱਲੋ ਵੱਖ^ਵੱਖ ਆਸਣਾਂ ਦਾ ਅਭਿਆਸ ਕਰਾਇਆ ਗਿਆ ਜਿਨਾਂ ਵਿਚ ਪ੍ਰਣਆਮ ਆਸਣ, ਅਲੋਮ-ਬਲੋਮ ਅਤੇ ਚੱਕਰ ਆਸਣ ਆਦਿ ਕਰਵਾਏ ਗਏ ਅਤੇ ਉਨ੍ਹਾਂ ਨੇ ਇਸ ਮੌਕੇ ਯੋਗ ਦੁਆਰਾ ਕੰਟਰੋਲ ਕੀਤੀਆਂ ਜਾਣ ਵਾਲੀਆਂ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਖਾਸ ਤੌਰ ਤੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਯੋਗ ਵਿੱਦਿਆਰਥੀਆਂ ਨੂੰ ਪੜ੍ਹਾਈ ਵਿੱਚ ਇਕਾਗਰਚਿੱਤ ਹੋਣ ਵਿੱਚ ਸਹਾਈ ਹੁੰਦਾ ਹੈ।ਅਤੇ ਉਹਨਾ ਨੇ ਵਿਸਥਾਰ ਰੂਪ ਵਿਚ ਕਿਹਾ ਕਿ ਜੇਕਰ ਅਸੀ ਯੋਗ ਨੂੰ ਆਪਣੇ ਰੋਜਾਨਾ ਜੀਵਨ ਵਿਚ ਥਾਂ ਦਈਏ ਤਾਂ ਅਸੀ ਆਪਣੇ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਸਾਂਤ ਰੱਖ ਸਕਦੇ ਹਾ ਅਤੇ ਸਰੀਰ ਨੂੰ ਨਰੋਗ ਰੱਖਣ ਲਈ ਜੀਵਨ ਵਿਚ ਯੋਗ ਨੂੰ ਅਪਣਾੳਣਾ ਬਹੂਤ ਜਰੂਰੀ ਹੈ ਇਸ ਮੌਕੇ ਡਾਂHਕਾਫਿਲਾ ਖਾਨ ਵਾਈਸ ਚੇਅਰਪਰਸ਼ਨ ਤੇ ਪ੍ਰਿਸੀਪਲ ਡਾਂ ਸਿਰਾਜੂਨਬੀ ਜਾਫਰੀ, ਡਾਂ ਅਬਦੁਲ ਅਜੀਜ, ਡਾਂH ਅਬਦੁਲ ਕਲਾਮ, ਰਤਨ ਲਾਲ ਜੀ, ਨਛੱਤਰ ਸਿੰਘ, ਸਮਿੰਦਰ ਸਿੰਘ, ਅਸਗਰ ਅਲੀ, ਹਰਵੀਰ ਕੌਰ, ਗੁਰਵਿੰਦਰ ਕੌਰ, ਸਿਮਰਜੀਤ ਕੌਰ, ਰਜ਼ਨੀ ਸ਼ਰਮਾ, ਨਵਦੀਪ ਕੌਰ ਆਦਿ ਵੀ ਮੌਜੂਦ ਸਨ। ਇਸ ਸਮੇ ਸਮੂਹ ਸਟਾਫ ਅਤੇ ਵਿਿਦਆਰਥੀ ਵੀ ਸਾਮਿਲ ਸਨ।