ਭਵਾਨੀਗੜ (ਗੁਰਵਿੰਦਰ ਸਿੰਘ) ਬਿਤੇ ਦਿਨੀ ਅਜ਼ਾਦ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਧੂਰੀ ਨੇ ਦੱਸਿਆ ਕਿ ਪਾਰਟੀ ਵੱਲੋਂ ਧੂਰੀ ਵਿਖੇ ਰਵੀਦਾਸ ਧਰਮਸ਼ਾਲਾ ਵਿਖੇ ਜ਼ਿਲ੍ਹਾ ਪੱਧਰੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਹ ਮੀਟਿੰਗ ਸ੍ਰੀ ਰਾਜੀਵ ਕੁਮਾਰ ਲਵਲੀ ਜੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਮੀਟਿੰਗ ਵਿੱਚ ਸ੍ਰੀ ਐ.ਐਲ.ਤੋਮਰ ਸਾਹਿਬ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਗਈ ਇਹਨਾਂ ਤੋਂ ਇਲਾਵਾ ਸ੍ਰੀ ਐਡਵੋਕੇਟ ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਇੰਨਚਾਰਜ ਮਾਲਵਾ ਜੋਨ ਪੰਜਾਬ, ਜਸਵੰਤ ਰਾਏ ਸਹਿ ਇੰਚਾਰਜ ਪੰਜਾਬ,ਅਰੁਨ ਭੱਟੀ ਪ੍ਰਧਾਨ ਯੂਥ ਵਿੰਗ ਪੰਜਾਬ, ਕੁਲਵੰਤ ਸਿੰਘ ਨਾਭਾ ਪ੍ਰਧਾਨ ਜ਼ਿਲ੍ਹਾ ਪਟਿਆਲਾ,ਚੁਹਾਣ ਸਾਹਿਬ, ਵੇਦਾਂਤ ਵਿਕਲ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰੀ ਲਗਵਾਈ ਗਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜੀਵ ਲਵਲੀ ਜੀ, ਐਡਵੋਕੇਟ ਇੰਦਰਜੀਤ ਅਤੇ ਐਮ ਐਲ ਤੋਮਰ ਪਾਰਟੀ ਦੇ ਮੁੱਖ ਉਦੇਸ਼ਾਂ ਤੇ ਚਾਨਣਾ ਪਾਇਆ ਗਿਆ ਅਤੇ ਇਹਨਾਂ ਉਦੇਸ਼ਾਂ ਨੂੰ ਘਰ ਘਰ ਪਹੁੰਚਾਉਂਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਪਾਰਟੀ ਦੇ ਮੋਡੇ ਨਾਲ ਮੋਡਾ ਲਾਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਕਿ ਅਗਲੀਆਂ ਵਿਧਾਨ ਚੋਣਾਂ ਚ ਵਿਧਾਨ ਸਭਾ ਚੋਣਾਂ ਸਮੇਂ ਅਜ਼ਾਦ ਸਮਾਜ ਪਾਰਟੀ ਭਾਰੀ ਜਿੱਤ ਹਾਸਲ ਕਰ ਸਕੇ। ਇਸਤੋਂ ਬਾਅਦ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਦਲਵਾਰਾ ਸਿੰਘ ਬੀੜ ਅਮਾਮ ਗੜ੍ਹ ਜੀ ਜ਼ਿਲ੍ਹਾ ਮੀਤ ਪ੍ਰਧਾਨ, ਭੂਪਿੰਦਰ ਸਿੰਘ ਜ: ਸਕੱਤਰ,ਰੂਪ ਸਿੰਘ ਉਪ ਸਕੱਤਰ,ਚੇਤਨ ਦਾਸ ਪ੍ਰੈਸ ਸਕੱਤਰ, ਸੁਖਪਾਲ ਸਿੰਘ .ਸਕੱਤਰ,ਮੰਗਲ ਦਾਸ, ਗੁਰਦੇਵ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਹਰਮਨਦੀਪ ਸਿੰਘ ਕਮੇਟੀ ਮੈਂਬਰ, ਜਸਵੰਤ ਸਿੰਘ ਵਿੱਤ ਸਕੱਤਰ ਲਗਾਇਆ ਗਿਆ ਜ਼ਿਲ੍ਹਾ ਕਮੇਟੀ ਦੇ ਸਾਰੇ ਨਵੇਂ ਚੁਣੇ ਮੈਂਬਰਾਂ ਦਾ ਪੰਡਾਲ ਵੱਲੋਂ ਭਰਮਾਂ ਸਵਾਗਤ ਕਰਦਿਆਂ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਤੇ ਪਰਮਜੀਤ ਕੌਰ ਸਰਵਜੀਤ ਕੌਰ ਕਰਨੈਲ ਸਿੰਘ ਜਸਵੀਰ ਖਾਨ ਮਲਕੀਤ ਕੌਰ ਪ੍ਰਗਟ ਸਿੰਘ ਆਦਿ ਨਵੇਂ ਮੈਂਬਰਾਂ ਪਾਰਟੀ ਜੁਆਇਨ ਕਰਦਿਆਂ ਹਾਜ਼ਰੀ ਲਗਵਾਈ ਗਈ।