ਭਵਾਨੀਗੜ (ਗੁਰਵਿੰਦਰ ਸਿੰਘ) ਭਵਾਨੀਗੜ੍ਹ ਸ਼ਹਿਰ ਦੇ ਵਾਰਡ ਨੰ 7 ਵਿਖੇ ਖੜੇ ਗੰਦੇ ਪਾਣੀ ਅਤੇ ਬੰਦ ਪਏ ਸੀਵਰੇਜ ਤੋ ਪ੍ਰੇਸ਼ਾਨ ਸਥਾਨਕ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਖੜੇ ਪਾਣੀ ਵਿਚ ਝੋਨਾ ਲਗਾ ਕੇ ਸਰਕਾਰ ਨੂੰ ਜਾਗਣ ਦੀ ਅਪੀਲ ਕੀਤੀ ਇਸ ਮੌਕੇ ਆਪ ਨਰਿੰਦਰ ਕੌਰ ਭਰਾਜ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਨੰਬਰ ਸੱਤ ਦੇ ਲੋਕ ਇੱਥੇ ਖੜੇ ਗੰਦੇ ਪਾਣੀ ਨਾਲ ਲੰਬੇ ਸਮੇਂ ਤੋਂ ਤੰਗ ਪ੍ਰੇਸ਼ਾਨ ਹੋ ਰਹੇ ਹਨ ਅਤੇ ਬਿਮਾਰੀਆਂ ਦੇ ਘਰ ਬਣੇ ਇਸ ਗੰਦੇ ਪਾਣੀ ਕਿਨਾਰੇ ਆਪਣਾ ਜੀਵਨ ਬਤੀਤ ਕਰ ਰਹੇ ਹਨ ਅਤੇ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਕਰਨ ਤੋ ਬਾਅਦ ਵੀ ਉਨਾ ਦੀ ਕੋਈ ਸੁਣਵਾਈ ਨਹੀਂ ਹੋਈ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਮੌਜੂਦਾ ਮਿਊਂਸੀਪਲ ਪ੍ਰਧਾਨ ਦੇ ਵਾਰਡ ਦੀ ਹੈ ਜੇਕਰ ਸ਼ਹਿਰ ਦੇ ਪ੍ਰਧਾਨ ਦੇ ਵਾਰਡ ਦਾ ਇਹ ਹਾਲ ਹੈ ਤਾਂ ਬਾਕੀ ਸਹਿਰ ਦਾ ਹਾਲ ਕੀ ਹੋਵੇਗਾ।ਇਸ ਮੌਕੇ ਸਭ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਫਿਰ ਐਸ ਡੀ ਐਮ ਭਵਾਨੀਗੜ੍ਹ ਨੂੰ ਮੰਗ ਪੱਤਰ ਦਿੱਤਾ ਅਤੇ ਇਸ ਸਮੱਸਿਆ ਨੂੰ ਜਲਦ ਹੱਲ ਕਰਵਾਉਣ ਲਈ ਅਪੀਲ ਕੀਤੀ।ਇਸ ਮੌਕੇ ਆਪ ਆਗੂ ਰਾਜਿੰਦਰ ਸਿੰਘ ਗੋਗੀ,ਅਵਤਾਰ ਸਿੰਘ ਤਾਰੀ,ਹਰਦੀਪ ਸਿੰਘ ਤੂਰ,ਭੀਮ ਸਿੰਘ,ਸਿੰਦਰਪਾਲ ਕੌਰ,ਸੁਰਜੀਤ ਕੌਰ,ਭੁਪਿੰਦਰ ਕਾਕੜਾ, ਅਵਤਾਰ ਸਿੰਘ,ਮਾਲਵਿੰਦਰ ਸਿੰਘ,ਹਿਮਾਸ਼ੂ ਸਿੰਗਲਾ ਵੀ ਹਾਜ਼ਰ ਰਹੇ।