ਭਵਾਨੀਗੜ੍ਹ, 3 ਜੁਲਾਈ (ਗੁਰਵਿੰਦਰ ਸਿੰਘ) ਲਾਇਨਜ਼ ਕਲੱਬ ਭਵਾਨੀਗੜ੍ਹ ਰੋਇਲ ਵੱਲੋਂ ਪ੍ਰਸਾਸਨ ਦੇ ਸਹਿਯੋਗ ਨਾਲ ਪੰਜਵਾਂ ਕੋਵਿਡ-19 ਟੀਕਾਕਰਨ ਕੈਂਪ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਲਗਾਇਆ ਗਿਆ। ਇਸ ਕੈਂਪ ਦੇ ਵਿਚ ਲਗਭਗ 180 ਵਿਅਕਤੀਆਂ ਦੇ ਕੋਵਿਡ ਟੀਕਾਕਰਨ ਕੀਤਾ ਗਿਆ। ਇਸ ਮੌਕੇ ਲਾਇਨ ਕਲੱਬ ਪ੍ਰਧਾਨ ਵਿਨੋਦ ਜੈਨ, ਤਰਲੋਚਨ ਸਿੰਘ ਖਰੇ ਪ੍ਰੋਜੈਕਟ ਚੇਅਰਮੈਨ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਾਂ ਸਾਰਿਆਂ ਨੂੰ ਨਿਸਚਿੰਤ ਹੋ ਕੇ ਇਹ ਟੀਕਾ ਲਗਵਾਉਣਾ ਚਾਹੀਦਾ ਹੈ ਅਤੇ ਕੋਵਿਡ ਦੀ ਬਿਮਾਰੀ ਨੂੰ ਦੂਰ ਭਜਾਉਣ ’ਚ ਸਰਕਾਰ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ।
ਇਸ ਮੌਕੇ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕੈਂਪ ਵਿਚ ਦੀਪਕ ਮਿੱਤਲ ਸੈਕਟਰੀ, ਸ਼੍ਰੀ ਦੁਰਗਾ ਮਾਤਾ ਮੰਦਿਰ ਪ੍ਰਧਾਨ ਮੁਨੀਸ਼ ਸਿੰਗਲਾ, ਟਵਿੰਕਲ ਗੋਇਲ, ਅਜੈ ਗਰਗ, ਮੇਹਰ ਚੰਦ ਗਰਗ, ਹਰੀਸ਼ ਗਰਗ, ਸੰਜੇ ਗਰਗ, ਵਿਜੈ ਸਿੰਗਲਾ, ਲਛਮਣ ਸੱਚਦੇਵਾ, ਰੂਪ ਗੋਇਲ ਅਤੇ ਉਦੇਸ਼ ਗੋਇਲ ਹਾਜ਼ਰ ਸਨ।