ਵੈਕਸੀਨ ਲਗਾਉਣ ਸਬੰਧੀ ਮੀਟਿੰਗ

ਧੂਰੀ 4 ਜੁਲਾਈ (ਗੁਰਵਿੰਦਰ ਸਿੰਘ) ਸੰਗਰੂਰ ਚੈਂਬਰ ਆਫ ਕਾਮਰਸ ਧੂਰੀ ਦੀ ਇੱਕ ਮੀਟਿੰਗ ਪਰਮਜੀਤ ਸਿੰਘ ਸੰਧੂ (ਡੀ ਐਸ ਪੀ ਧੂਰੀ), ਦੀਪਇੰਦਰ ਪਾਲ (ਐਸ ਐਚ ਓ ਸਿਟੀ) ਨਾਲ ਹੋਈ। ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਣ ਵਾਸਤੇ ਜਾਗਰੁਕ ਕਰਨ ਲਈ ਕਿਹਾ ਗਿਆ। ਇਸ ਵਿੱਚ ਸੰਗਰੂਰ ਚੈਂਬਰ ਆਫ ਕਾਮਰਸ ਦੇ ਸੈਕਟਰੀ ਅੰਮ੍ਰਿਤ ਗਰਗ ਰਿੰਕੂ ਨੇ ਕਿਹਾ ਕਿ ਕੋਵਿਡ 19 ਤੋਂ ਆਪਾਂ ਸਾਰੇ ਤਾਂ ਹੀ ਬਚ ਸਕਦੇ ਹਾਂ ਜੇ ਸਾਰਿਆਂ ਦੇ ਟੀਕਾਕਰਨ ਹੋਇਆ ਹੋਵੇਗਾ। ਆਪਾਂ ਨੂੰ ਉਹ ਅਜੇ ਵੀ ਸਾਵਧਾਨੀਆਂ ਵਰਤਨ ਦੀ ਲੋੜ ਹੈ। ਕਿਉਂਕਿ ਵਿਗਿਆਨਿਕਾਂ ਮੁਤਾਬਿਕ ਤੀਸਰੀ ਲਹਿਰ ਵੀ ਆ ਸਕਦੀ ਹੈ। ਇਸ ਲਈ ਇਸ ਤੋਂ ਬਚਾਅ ਲਈ ਸੱਭ ਦਾ ਟੀਕਾਕਰਨ ਹੋਣਾ ਬਹੁਤ ਜ਼ਰੂਰੀ ਹੈ। ਸਾਰਿਆਂ ਨੂੰ ਮਾਸਕ ਲਗਾ ਕੇ ਰੱਖਣੇ ਚਾਹੀਦੇ ਹਨ। ਡੀ ਐਸ ਪੀ ਧੂਰੀ ਸਰਦਾਰ ਪਰਮਜੀਤ ਸਿੰਘ ਸੰਧੂ ਨੇ ਸੰਗਰੂਰ ਚੈਂਬਰ ਆੱਫ ਕਮਰਸ ਦੀ ਸ਼ਲਾਘਾ ਕਰਦਿਆਂ ਦੱਸਿਆ ਕੇ ਸੰਗਰੂਰ ਚੈਂਬਰ ਆਫ ਕਾਮਰਸ ਨੇ ਕਰੋਨਾ ਕਾਲ ਦੇ ਦੌਰਾਨ ਪ੍ਰਸ਼ਾਸਨ ਅਤੇ ਸ਼ਹਿਰ ਦਾ ਪੂਰਾ ਸਾਥ ਦਿੱਤਾ। ਚਾਹੇ ਉਹ ਮਾਸਕ ਜਾਂ ਸੈਨੇਟਾਈਜ਼ਰ ਵੰਡਣ ਦੀ ਗੱਲ ਹੋਵੇ ਜਾਂ ਵੈਕਸੀਨੇਸ਼ਨ ਕੈਂਪ ਹੋਣ ਜਾਂ ਜ਼ਰੂਰਤ-ਮੰਦ ਲੋਕਾਂ ਨੂੰ ਰਾਸ਼ਨ ਵੰਡਣ ਦੀ ਗੱਲ ਹੋਵੇ। ਤੇ ਨਾਲ ਹੀ ਸ਼ਹਿਰ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਸੈਨੇਟਾਈਜ਼ਰ ਸਟੈਂਡ ਲਗਾਏ ਗਏ। ਇਸ ਮੀਟਿੰਗ ਵਿੱਚ ਚੈਂਬਰ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ , ਫਾਇਨਾਂਸ ਸਕੱਤਰ ਸੁਨੀਲ ਕੁਮਾਰ ਬਬਲਾ , ਚੀਫ ਪੈਟਰਨ ਸਰਦਾਰ ਹਰਦੀਪ ਸਿੰਘ, ਚੇਅਰਮੈਨ ਜੀਵਨ ਜੈਨ, ਰਾਜ ਕੁਮਾਰ ਜਿੰਦਲ, ਗੁਰਮੁਖ ਸਿੰਘ ਰਾਜੂ ,ਜਸਵੀਰ ਸਿੰਘ ਚੀਮਾ, ਦਵਿੰਦਰ ਕਾਂਸਲ ਵੀ ਹਾਜ਼ਰ ਸਨ।