ਵਾਤਾਵਰਣ ਨੂੰ ਬਚਾਉਣ ਦੇ ਲਈ ਬੈਕ ਮੁਲਾਜਮਾਂ ਵੱਲੋ ਵੰਡੇ ਬੂਟੇ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸਟੇਟ ਬੈਂਕ ਆਫ ਇੰਡੀਆ ਬਰਾਂਚ ਭਵਾਨੀਗੜ੍ਹ ਵੱਲੋਂ ਅੱਜ ਇੱਥੇ ਅਗਰਵਾਲ ਧਰਮਸ਼ਾਲਾ ਵਿਖੇ "ਰੁੱਖ ਲਗਾਓ ਵਾਤਾਵਰਣ ਬਚਾਓ " ਸਮਾਗਮ ਕੀਤਾ ਗਿਆ, ਜਿਸ ਵਿੱਚ ਇਲਾਕੇ ਦੇ ਸਕੂਲ ਮੁਖੀਆਂ ਅਤੇ ਸਟਾਫ ਨੇ ਸ਼ਮੂਲੀਅਤ ਕੀਤੀ।  ਇਸ ਮੌਕੇ ਡਾ ਕਰਮਜੀਤ ਸਿੰਘ ਐਸਡੀਐਮ ਭਵਾਨੀਗੜ੍ਹ ਨੇ ਵਾਤਾਵਰਣ ਨੂੰ ਬਚਾਉਣ ਲਈ ਬੈਂਕ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਰਣਬੀਰ ਸਿੰਘ ਠਾਕਰ ਰਿਜਨਲ ਬੈਂਕ ਮਨੇਜਰ ਅਤੇ ਗੁਰਪ੍ਰੀਤ ਕੌਰ ਚੀਫ ਬੈਂਕ ਮਨੇਜਰ ਭਵਾਨੀਗੜ੍ਹ ਨੇ ਦੱਸਿਆ ਕਿ ਪ੍ਰਦੂਸ਼ਤ ਹੋ ਰਿਹਾ ਵਾਤਾਵਰਣ ਅਜੋਕੇ ਦੌਰ ਵਿੱਚ ਸਭ ਤੋਂ ਵੱਡੀ ਸਮੱਸਿਆ ਬਣ ਕੇ ਆ ਗਈ ਹੈ। ਇਸ ਨੂੰ ਬਚਾਉਣ ਲਈ ਸਭ ਨੂੰ ਰਲਮਿਲਕੇ ਹੰਭਲਾ ਮਾਰਨ ਦੀ ਜਰੂਰਤ ਹੈ।  ਦੋਵੇਂ  ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਵੱਲੋਂ ਸ਼ਹਿਰ ਦੇ ਦੋਵੇਂ ਸੀਨੀਅਰ ਸੈਕੰਡਰੀ ਸਕੂਲਾਂ ਸਮੇਤ ਬਲਾਕ ਦੇ 11 ਸਕੂਲਾਂ ਨੂੰ ਨਵੇਂ ਬੂਟੇ ਲਗਾਉਣ ਲਈ ਚੁਣਿਆ ਗਿਆ ਹੈ। ਬੈਂਕ ਵੱਲੋਂ ਇਨ੍ਹਾਂ ਸੰਸਥਾਵਾਂ ਵਿੱਚ ਨਵੇਂ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਦੀ ਜਿੰਮੇਵਾਰੀ ਲਈ ਗਈ ਹੈ। ਇਸ ਮੌਕੇ ਸਿਮਰਨਜੀਤ ਸਿੰਘ ਅਸਿਸਟੈਂਟ ਮਨੇਜਰ, ਪ੍ਰਿੰਸੀਪਲ ਤਲਵਿੰਦਰ ਕੌਰ, ਪ੍ਰਿੰਸੀਪਲ ਨੀਰਜਾ ਸੂਦ,ਚਰਨ ਸਿੰਘ ਚੋਪੜਾ,ਸੁਖਦੇਵ ਸਿੰਘ ਭਵਾਨੀਗੜ੍ਹ, ਰਘਬੀਰ ਸਿੰਘ, ਨਰਿੰਦਰ ਸਿੰਘ ਮੰਡੇਰ ਅਤੇ ਬੈਂਕ ਸਟਾਫ ਹਾਜਰ ਸੀ। ਅਖੀਰ ਵਿੱਚ ਸਾਰਿਆਂ ਨੂੰ ਨਵੇਂ ਬੂਟੇ ਵੰਡਕੇ ਵਾਤਾਵਰਣ ਬਚਾਓ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।