ਭਵਾਨੀਗੜ੍ਹ 7 ਜੁਲਾਈ(ਗੁਰਵਿੰਦਰ ਸਿੰਘ) ਬੀਤੇ ਦਿਨੀ ਪੁਸਤਕਾਂ ਦੀ ਘੁੰਡ ਚੁਕਾਈ ਸਮਾਗਮ ਰਾਜਿੰਦਰਾ ਜਿਮਖਾਨਾ ਮਹਿੰਦਰਾ ਕਲੱਬ ਪਟਿਆਲਾ ਵਿੱਖੇ ਹੋਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਸਤਿੰਦਰ ਕੌਰ ਵਾਲੀਆ ਸਮਾਜ ਸੇਵੀ ਅਤੇ ਸ੍ਰੀ ਹਰਪ੍ਰੀਤ ਸੰਧੂ ਡਾਇਰੈਕਟਰ ਡੈਫੋਡਿਲ ਗਰੁੱਪ ਆਫ਼ ਸਕੂਲ ਸਨ। ਡਾ ਮੀਨੂੰ 'ਸੁਖਮਨ' ਅਤੇ ਜਸਪ੍ਰੀਤ ਕੌਰ 'ਪ੍ਰੀਤ' ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ 'ਯਾਦਾਂ ਦੇ ਪਰਛਾਵੇ' ਨੂੰ ਸ਼੍ਰੀਮਤੀ ਸਤਿੰਦਰਪਾਲ ਕੌਰ ਅਤੇ ਸ਼੍ਰੀ ਹਰਪ੍ਰੀਤ ਸੰਧੂ ਨੇ ਰਿਲੀਜ਼ ਕੀਤਾ ਗਿਆ। ਜੋ ਕਿ ਬੱਚੀ ਅਰਪਿਤਾ ਸਿੰਘ ਨੂੰ ਸਮਰਪਿਤ ਹੈ। ਜਿਸ ਦੇ ਅੰਗ ਦੂਜਿਆਂ ਦੀ ਜਾਨ ਬਚਾਉਣ ਲਈ ਦਾਨ ਕੀਤੇ ਗਏ ਸਨ। ਇਹ ਸਮਾਜ ਲਈ ਸੰਦੇਸ਼ ਵੀ ਹੈ। ਡਾ. ਮੀਨੂੰ 'ਸੁਖਮਨ' ਦਾ ਪੰਜਾਬੀ ਕਹਾਣੀ ਸੰਗ੍ਰਹਿ 'ਕੱਲ ਦਾ ਸੂਰਜ' ਵੀ ਜਾਰੀ ਕੀਤਾ ਗਿਆ। ਸ੍ਰੀਮਤੀ ਸਤਿੰਦਰਪਾਲ ਕੌਰ ਜੀ ਨੇ ‘ਮਾਂ’ ਅਤੇ ‘ਕੋਇਲਾ’ ਕਵਿਤਾਵਾਂ ਸੁਣਾਉਂਦਿਆਂ ਸਾਰਿਆਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਡਾ: ਮੀਨੂੰ 'ਸੁਖਮਨ' ਨੇ 'ਮੇਰੀ ਬਾਤ ਬਨ ਗਈ ਹੈ' ਕਵਿਤਾ ਸੁਣਾਕੇ ਮਾਹੋਲ ਨੂੰ ਖੁਸ਼ਨੁਮਾ ਬਣਾ ਦਿੱਤਾ। ਹਰਵਿੰਦਰ ਸਿੰਘ 'ਗੁਲਾਮ' ਨੇ ਕਵਿਤਾ 'ਸੱਜੀ ਹੈ ਦੁਕਾਨੇ ਵੋ ਕਿਆ ਬੇਚਤੇ ਹੈ' ਅਤੇ 'ਗ਼ੁਲਾਮ ਹਾਜ਼ਿਰ ਹੈ' ਸੁਣਾਈ, ਜਸਪ੍ਰੀਤ ਕੌਰ 'ਪ੍ਰੀਤ' ਨੇ 'ਕਵੀ ਬਣਨਾ ਇੰਨਾ ਸੌਖਾ ਨਹੀਂ' ਅਤੇ 'ਮੰਨਤਾ ਦਾ ਧਾਗਾ' ਕਵਿਤਾ ਸੁਣਾ ਕੇ ਸਮਾਂ ਬੰਨ੍ਹ ਦਿੱਤਾ।
ਇਸ ਮੌਕੇ ਤਨੂੰ ਸ਼ਰਮਾ, ਜਸ਼ਨ ਓਬਰਾਏ, ਸ੍ਰੀ ਨਰੇਸ਼ ਕੁਮਾਰ ਆਸ਼ਟਾ, ਡਾ. ਅਮਨਦੀਪ ਕੌਰ ਢਿੱਲੋਂ, ਦੀਪਾਂਸ਼ ਆਸ਼ਟਾ ਹਾਜ਼ਿਰ ਸਨ। ਸ੍ਰੀਮਤੀ ਸਤਿੰਦਰਪਾਲ ਕੌਰ ਵਾਲੀਆ ਅਤੇ ਸ੍ਰੀ ਹਰਪ੍ਰੀਤ ਸਿੰਘ ਸੰਧੂ ਜੀ ਨੇ ਸਾਰਿਆਂ ਨੂੰ ਸਾਹਿਤਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਵਧਾਈ ਦਿੱਤੀ।