ਅਜੇ ਪ੍ਰਤਾਪ ਬਣੇ ਨਹਿਰੂ ਯੂਥ ਕਲੱਬ ਸਜੂਮਾ ਦੇ ਪ੍ਰਧਾਨ

ਸੰਗਰੂਰ (ਗੁਰਵਿੰਦਰ ਸਿੰਘ) ਪੰਜਾਬ ਦੇ ਪਿੰਡਾਂ ਵਿੱਚ ਜਿਥੇ ਪੰਚਾਇਤਾਂ ਅਪਣੇ ਵੱਡੇ ਰੋਲ ਅਦਾ ਕਰਦੀਆਂ ਹਨ ਓੁਥੇ ਹੀ ਸੂਬਾ ਸਰਕਾਰ ਦੇ ਵੱਡੇ ਓੁਪਰਾਲੇ ਨਾਲ ਪਿੰਡਾ ਦੀ ਨੋਜਵਾਨੀ ਨਹਿਰੂ ਯੂਥ ਕਲੱਬ ਬਣਾ ਕੇ ਆਪਣਾ ਬਣਦਾ ਰੋਲ ਅਦਾ ਕਰ ਰਹੀ ਹੈ ਤੇ ਨੋਜਵਾਨਾ ਨੂੰ ਸਵੱਛ ਭਾਰਤ ਅਭਿਆਨ ਤਹਿਤ ਪਿੰਡਾਂ ਦੀ ਸਾਫ ਸਫਾਈ .ਪਿੰਡਾਂ ਚ ਹਵਾਦਾਰ ਛਾਂ ਦਾਰ ਰੁੱਖ ਲਗਾਓੁਣੇ. ਨੋਜਵਾਨਾ ਨੂੰ ਨਸਿਆ ਤੋ ਦੂਰ ਰੱਖਣ ਲਈ ਗਰਾਓੁਡ ਦੀਆਂ ਖੇਡਾ ਜਿਸ ਵਿੱਚ ਬਾਲੀਬਾਲ. ਕਬੱਡੀ ਆਦਿ ਨਾਲ ਜੋੜਕੇ ਰੱਖਨਾ ਤੇ ਪਿੰਡਾਂ ਦੇ ਹੋਰ ਸਾਝੇ ਕੰਮਾਂ ਵਿੱਚ ਬਣਦਾ ਯੋਗਦਾਨ ਪਾਓੁਣ ਵਰਗੇ ਓੁਪਰਾਲੇ ਨੋਜਵਾਨ ਕਰਦੇ ਹਨ। ਅੱਜ ਪਿੰਡ ਸਜੂਮਾ ਵਿੱਚ ਸ਼੍ਰੋਮਣੀ ਅਕਾਲੀਦਲ ਸੰਯੁਕਤ ਦੇ ਸੀਨੀਅਰ ਆਗੂ ਹਰਕੇਵਲ ਸਿੰਘ ਸਜੂਮਾ ਸਾਬਕਾ ਪ੍ਰਧਾਨ ਬਾਰ ਕੋਸਲ ਸੰਗਰੂਰ ਦੇ ਸਪੁੱਤਰ ਅਜੇ ਪ੍ਰਤਾਪ ਸਿੰਘ ਘੁਮਾਣ ਨੂੰ ਪਿੰਡ ਦੇ ਨੋਜਵਾਨਾ ਵਲੋ ਨਹਿਰੂ ਯੂਥ ਕਲੱਬ ਸਜੂਮਾ ਦਾ ਪ੍ਰਧਾਨ ਬਣਾਇਆ ਗਿਆ ਜਿਸ ਤੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਮੀਤ ਪ੍ਰਧਾਨ ਗੁਰਤੇਜ ਸਿੰਘ ਝਨੇੜੀ.ਜਗਦੀਸ਼ ਸਿੰਘ ਬਲਿਆਲ ਸਾਬਕਾ ਵਾਇਸ ਚੇਅਰਮੈਨ .ਕੁਲਵਿੰਦਰ ਸਿੰਘ ਭੱਟੀਵਾਲ.ਰਾਮ ਸਿੰਘ ਮੱਟਰਾ.ਨਿਹਾਲ ਸਿੰਘ ਨੰਦਗੜ.ਅਵਤਾਰ ਸਿੰਘ ਭਵਾਨੀਗੜ ਤੋ ਇਲਾਵਾ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਨੋਜਵਾਨਾ ਨੇ ਮੁਬਾਰਕਾ ਦਿੱਤੀਆਂ । ਇਸ ਮੋਕੇ ਅਜੇ ਪ੍ਰਤਾਪ ਸਿੰਘ ਘੁਮਾਣ ਨੇ ਆਖਿਆ ਕਿ ਓੁਹ ਪੂਰੀ ਤਨਦੇਹੀ ਨਾਲ ਦਿੱਤੀ ਗਈ ਜੁੰਮੇਵਾਰੀ ਨੂੰ ਨਿਭਾਓੁਣਗੇ।
ਪ੍ਰਧਾਨ ਬਣਨ ਓੁਪਰੰਤ ਅਜੇ ਪ੍ਰਤਾਪ ਦੇ ਹਾਰ ਪਾਕੇ ਸਵਾਗਤ ਕਰਦੇ ਨੋਜਵਾਨ।