ਭਵਾਨੀਗੜ੍ਹ (ਗੁਰਵਿੰਦਰ ਸਿੰਘ) ਭਵਾਨੀਗੜ੍ਹ ਸ਼ਹਿਰ ਦੀ ਮਾਹੀਆ ਪੱਤੀ ਦੀ ਧਰਮਸ਼ਾਲਾ ਨੇੜੇ ਚੁਰੱਸਤੇ ਵਿੱਚ ਖੜਾ ਗੰਦਾ ਪਾਣੀ ਲੋਕਾਂ ਲਈ ਨਰਕ ਬਣਿਆ ਹੋਇਆ ਹੈ ਅਤੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਜਿਸ ਖਿਲਾਫ ਅੱਜ ਸਥਾਨਕ ਵਾਸੀਆਂ ਅਤੇ ਆਪ ਆਗੂਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇੱਕ ਦਿਨ ਦੀ ਬਰਸਾਤ ਨਾਲ ਇੱਥੇ ਦਸ ਦਸ ਦਿਨ ਪਾਣੀ ਖੜਾ ਰਹਿੰਦਾ ਹੈ ਅਤੇ ਲੈਵਲ ਸਹੀ ਨਾ ਹੋਣ ਕਾਰਨ ਇਹ ਪਾਣੀ ਕਿਸੇ ਪਾਸੇ ਨਹੀ ਨਿਕਲਦਾ ਜਿਸ ਕਾਰਨ ਨਜਦੀਕ ਰਹਿਣ ਵਾਲੇ ਵਾਸੀ ਅਤੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਾਸੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆ ਕਿਹਾ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਪਹਿਲਾ ਅਕਾਲੀ ਦਲ ਨੇ ਕੋਈ ਹੱਲ ਨਹੀ ਕੀਤਾ ਅਤੇ ਹੁਣ ਕਾਂਗਰਸ ਤੋਂ ਵੀ ਚਾਰ ਸਾਲ ਵਿੱਚ ਕੋਈ ਹੱਲ ਨਹੀ ਹੋਇਆ ਉਨਾਂ ਦੇ ਘਰਾਂ ਅੰਦਰ ਪਾਣੀ ਵੜਦਾ ਹੈ ਅਤੇ ਮੱਛਰ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹਨ।
ਆਪ ਆਗੂਆਂ ਅਤੇ ਸਥਾਨਕ ਵਾਸੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ ਤਾਂ ਜੋ ਬਰਸਾਤੀ ਮੌਸਮ ਵਿਚ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਅਵਤਾਰ ਤਾਰੀ, ਹਰਦੀਪ ਤੂਰ,ਸਿੰਦਰਪਾਲ ਕੌਰ, ਸੁਰਜੀਤ ਕੌਰ,ਸੰਤੋਸ਼ ਰਾਣੀ ਇੰਦਰਜੀਤ ਕੌਰ, ਅਸ਼ੋਕ ਕੁਮਾਰ ਹਾਜ਼ਰ ਸਨ।