ਇੰਡੀਅਨ ਅਕਲੈਰਿਕਸ ਵਰਕਰ ਯੂਨੀਅਨ ਦੀ ਭਰਵੀ ਮੀਟਿੰਗ ਹੋਈ
ਯੂਨੀਅਨ ਦੇ ਚਾਰ ਆਗੂਆਂ ਦੀ ਬਦਲੀ ਨੂੰ ਲੈਕੇ ਰਣਨੀਤੀ ਤੇ ਵਿਚਾਰ ਚਰਚਾ

ਭਵਾਨੀਗੜ (ਗੁਰਵਿੰਦਰ ਸਿੰਘ) ਬਿਤੇ ਸੋਮਵਾਰ ਨੂੰ ਇੰਡੀਅਨ ਅਕਰੈਲਿਕ ਵਰਕਰਜ਼ ਯੂਨੀਅਨ ਰਜਿਸਟਰਡ ਦੀ ਜਨਰਲ ਬਾਡੀ ਦੀ ਮੀਟਿੰਗ ਭਵਾਨੀਗੜ੍ਹ ਵਿੱਚ ਬਾਬਾ ਪੀਰ ਦਰਗਾਹ ਨੇੜੇ ਦਾਣਾ ਮੰਡੀ ਚ ਹੋਈ ਜਿਸ ਦੀ ਪ੍ਰਧਾਨਗੀ ਭੋਲਾ ਖਾਨ ਭਵਾਨੀਗੜ ਤੇ ਅਮਨਦੀਪ ਰਾਏ ਹਰਕਿਸ਼ਨਪੁਰ ਨੇ ਸਾਝੇ ਤੋਰ ਤੇ ਕੀਤੀ ਇਸ ਵਿੱਚ ਪ੍ਰਧਾਨ ਭੋਲਾ ਖਾਨ ਜਨਰਲ ਸੈਕਟਰੀ ਅਮਨਦੀਪ ਰਾਏ ਅਤੇ ਕੈਸ਼ੀਅਰ ਗੁਰਮੀਤ ਸਿੰਘ ਨੇ ਸਾਰੇ ਕਿਰਤੀਆਂ ਨੂੰ ਆਪਣੀਆਂ ਹੱਕੀ ਮੰਗਾਂ ਸਬੰਧੀ ਜਾਗਰੂਕ ਕੀਤਾ ਤੇ ਹਾਜਰ ਮੈਬਰਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਚ ਆਪਣੀ ਜਥੇਬੰਦੀ ਵੱਲੋਂ ਇਕ ਡਿਮਾਂਡ ਨੋਟਿਸ ਮੈਨੇਜਮੈਂਟ ਨੂੰ ਦਿੱਤਾ ਜਾਵੇਗਾ ਜਿਸ ਵਿੱਚ ਹਰ ਇੱਕ ਜਾਇਜ਼ ਮੰਗ ਨੂੰ ਮੈਨੇਜਮੈਟ ਅੱਗੇ ਰੱਖਿਆ ਜਾਵੇਗਾ ਇਸ ਮੀਟਿੰਗ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਸੁਖਦੇਵ ਸ਼ਰਮਾ ਜੀ ਅਤੇ ਪੈਪਸੀਕੋ ਚੰਨੋ ਦੇ ਜਨਰਲ ਸੈਕਟਰੀ ਸੀ ਦੀ ਕ੍ਰਿਸ਼ਨ ਭੜੋ ਅਤੇ ਹੋਰ ਆਗੂਆਂ ਨੇ ਹਾਜ਼ਰੀ ਭਰੀ ਅਤੇ ਉਨ੍ਹਾਂ ਪੂਰਨ ਭਰੋਸਾ ਦਿਵਾਇਆ ਕਿ ਸਾਡੀ ਜਥੇਬੰਦੀਆਂ ਦਾ ਸਾਥ ਦੇਣਗੀਆਂ । ਇਸ ਮੋਕੇ ਅਮਨਦੀਪ ਰਾਏ ਨੂੰ ਯੂਨੀਅਨ ਦਾ ਜਰਨਲ ਸੈਕਟਰੀ ਨਿਯੁਕਤ ਕੀਤਾ ਗਿਆ ਇਸ ਮੋਕੇ ਸ਼ੁਭਾਸ ਚੰਦ.ਹਰਪਾਲ ਸਿੰਘ .ਰਣਜੀਤ ਸਿੰਘ ਵੀ ਮੋਜੂਦ ਸਨ।