ਭਵਾਨੀਗੜ੍ਹ, 23 ਜੁਲਾਈ (ਗੁਰਵਿੰਦਰ ਸਿੰਘ)ਅੱਜ ਇੱਥੇ ਖੇਤੀਬਾੜੀ ਵਿਭਾਗ ਭਵਾਨੀਗੜ੍ਹ ਵੱਲੋਂ ਖੇਤੀ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਕੈਪ ਵਿੱਚ ਸ਼ਾਮਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਭਵਾਨੀਗੜ੍ਹ ਨੇ ਕਿਹਾ ਕਿ ਫਸਲਾਂ ਅਤੇ ਸਬਜੀਆਂ ਦੀ ਕਾਸਤ ਕਰਨ ਸਮੇਂ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਪਰਖ ਕਰਵਾਉਣਾ ਸਭ ਤੋਂ ਅਹਿਮ ਤੇ ਜਰੂਰੀ ਨੁਕਤਾ ਹੈ ਅਤੇ ਇਨ੍ਹਾਂ ਟੈਸਟਾਂ ਅਨੁਸਾਰ ਹੀ ਕਿਸਾਨ ਨੂੰ ਖਾਦ ਅਤੇ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਖਰਚਾ ਘਟਦਾ ਹੈ ਅਤੇ ਹੀ ਝਾੜ ਵੀ ਵਧੀਆ ਨਿਕਲਦਾ ਹੈ,ਉੱਥੇ ਹੀ ਧਰਤੀ ਹੇਠਲੇ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ। ਉਨ੍ਹਾਂ ਝੋਨੇ ਦੀਆਂ ਬੀਮਾਰੀਆਂ ਅਤੇ ਉਪਾਅ ਸਬੰਧੀ ਜਾਣਕਾਰੀ ਵੀ ਦਿੱਤੀ। ਸੁਖਦੇਵ ਸਿੰਘ ਭਵਾਨੀਗੜ੍ਹ, ਬਲਵੰਤ ਸਿੰਘ ਅਤੇ ਹਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਫਸਲਾਂ ਦੇ ਬੀਜ ਆਪ ਤਿਆਰ ਕਰਨ ਲਈ ਪ੍ਰੇਰਤ ਕੀਤਾ।
ਕੈਪ ਦੌਰਾਨ ਹਰਦੇਵ ਸਿੰਘ ਫੱਗੂਵਾਲਾ, ਸੁਖਦੇਵ ਸਿੰਘ ਚੜਿੱਕ, ਜਗਦੀਪ ਸਿੰਘ ਤੂਰ, ਛੱਜੂ ਸਿੰਘ ਬਾਲਦ ਖੁਰਦ ਅਤੇ ਬਲਵੰਤ ਸਿੰਘ ਆਦਿ ਕਿਸਾਨਾਂ ਨੇ ਵੀ ਕਈ ਸੁਝਾਅ ਦਿੱਤੇ।