ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਸੀ.ਬੀ.ਐੱਸ.ਈ ਬੋਰਡ ਦੀਆਂ ਬਾਰ੍ਹਵੀਂ ਕਲਾਸ ਦੇ ਨਤੀਜੇ ਐਲਾਨੇ ਗਏ ਜਿਨ੍ਹਾਂ ਵਿੱਚੋਂ ਹਰ ਸਾਲ ਦੀ ਤਰ੍ਹਾਂ ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਦਾ ਬਾਰ੍ਹਵੀਂ (10+2) ਜਮਾਤ ਦਾ ਨਤੀਜਾ ਇਸ ਸਾਲ ਵੀ 100% ਰਿਹਾ । ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਨਾਨ ਮੈਡੀਕਲ ਗਰੁੱਪ ਵਿੱਚੋਂ ਜਯੰਤ ਸਿੰਘ ਅਸਵਾਲ ਨੇ 88% ਮਨਰੂਪ ਕੌਰ ਨੇ 83.2% ਅੰਕ ਹਾਸਲ ਕੀਤੇ। ਮੈਡੀਕਲ ਗਰੁੱਪ ਵਿੱਚੋਂ ਰੀਨਾ ਰਾਣੀ ਨੇ 95.2% ਕਿਰਨਪਾਲ ਕੌਰ ਨੇ 92%, ਸਮਾਜਿਲਜੀਤ ਕੌਰ ਨੇ 84.6% ਅੰਕ ਹਾਸਲ ਕੀਤੇ । ਕਾਮਰਸ ਗਰੁੱਪ ਵਿੱਚੋਂ ਹਰਮਨਪ੍ਰੀਤ ਕੌਰ ਨੇ 94.8%, ਹੁਸਨਪ੍ਰੀਤ ਕੌਰ ਨੇ 94.6% ,ਪ੍ਰਭਨੂਰ ਕੌਰ ਨੇ 94.2% ਦੋ ਅੰਕ ਹਾਸਲ ਕੀਤੇ ।ਸ਼ਾਨਦਾਰ ਨਤੀਜੇ ਪ੍ਰਾਪਤ ਕਰ ਕੇ ਵਿਦਿਆਰਥੀਆਂ ਨੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਮਾਣ ਵਧਾਇਆ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰੋਮਾ ਅਰੋੜਾ ਅਤੇ ਸਕੂਲ ਮੈਨੇਜਮੈਂਟ ਵੱਲੋਂ ਨਤੀਜੇ ਵਧੀਆ ਆਉਂਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ।