ਭਵਾਨੀਗੜ (ਗੁਰਵਿੰਦਰ ਸਿੰਘ) ਭਵਾਨੀਗੜ ਦੇ ਵਾਰਡ ਨੰਬਰ 10 ਅਤੇ ਵਾਰਡ ਨੰਬਰ 11 ਦੇ ਨਿਵਾਸੀਆਂ ਵਲੋ ਅੱਜ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਰੇਬਾਜੀ ਕਰਦਿਆਂ ਦੋਸ ਲਾਏ ਗਏ ਕਿ ਓੁਹਨਾ ਦੇ ਮੁਹੱਲਿਆ ਵਿੱਚ ਬਣਾਈਆਂ ਗਈਆਂ ਹੋਦੀਆ ਗਲੀ ਤੋ ਚਾਰ ਪੰਜ ਫੁੱਟ ਓੁਚੀਆ ਬਣਾ ਦਿੱਤੀਆਂ ਗਈਆਂ ਹਨ ਤੇ ਹੁਣ ਓੁਹਨਾ ਦੀ ਗਲੀ ਵਿੱਚ ਕੋਈ ਕਾਰ ਵਗੈਰਾ ਨਹੀ ਆ ਸਕਦੀ ਤੇ ਵਾਰਡ ਵਾਸੀਆਂ ਦੀ ਪਾਣੀ ਦੀ ਨਿਕਾਸੀ ਵੀ ਕਿਸ ਤਰੀਕੇ ਨਾਲ ਹੋਵੇਗੀ। ਓੁਹਨਾ ਦੋਸ਼ ਲਾਏ ਕਿ ਜਦੋ ਕੋਈ ਵੀ ਰਿਸ਼ਤੇਦਾਰ ਮਿੱਤਰ ਓੁਹਨਾ ਨੂੰ ਮਿਲਣ ਆਓੁਦੇ ਹਨ ਤਾ ਗਲੀਆਂ ਦੇ ਬੁਰੇ ਹਲਾਤਾਂ ਕਾਰਨ ਓੁਹ ਗੱਡੀਆਂ ਤਕਰੀਬਨ ਇੱਕ ਕਿਲੋਮੀਟਰ ਦੂਰ ਖੜ੍ਹੀਆਂ ਕਰਦੇ ਹਨ ਜਿਸ ਨਾਲ ਓੁਹਨਾ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਦਾ ਹੈ। ਓੁਹਨਾ ਦੋਸ਼ ਲਾਏ ਕਿ ਓੁਹਨਾ ਨੂੰ ਕਿਹਾ ਜਾ ਰਿਹਾ ਹੈ ਕਿ ਮਿੱਟੀ ਓੁਹ ਆਪ ਪਵਾਓੁਣ ਓੁਹਨਾ ਕਿਹਾ ਕਿ ਜਦੋ ਵੋਟਾਂ ਆਈਆਂ ਸਨ ਤਾ ਖੁਦ ਕੈਬਨਿਟ ਮੰਤਰੀ ਓੁਹਨਾ ਕੋਲ ਪੁੱਜੇ ਸਨ ਤੇ ਹਰ ਕੰਮ ਜੰਗੀ ਪੱਧਰ ਤੇ ਕਰਨ ਅਤੇ ਹਰ ਮਸਲੇ ਨੂੰ ਹੱਲ ਕਰਨ ਦੇ ਭਰੋਸੇ ਓੁਹਨਾ ਆਮ ਲੋਕਾ ਨੂੰ ਦਿੱਤੇ ਸਨ ਪਰ ਹੁਣ ਜਦੋ ਗਲੀ ਤੋ ਪੰਜ ਪੰਜ ਫੁੱਟ ਓੁਚੀਆ ਹੋਦੀਆ ਬਣਾ ਦਿੱਤੀਆਂ ਗਈਆਂ ਹਨ ਤਾ ਓੁਹ ਚਿੰਤਾ ਵਿੱਚ ਹਨ ਕਿ ਪਾਣੀ ਕਿਵੇ ਨਿਕਲੇਗਾ। ਇਸ ਮੋਕੇ ਆਮ ਆਦਮੀ ਪਾਰਟੀ ਦੇ ਆਗੂ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਕਾਗਰਸ ਸਰਕਾਰ ਵਲੋ ਵਿਕਾਸ ਦੇ ਨਾਮ ਤੇ ਆਮ ਲੋਕਾਂ ਨੂੰ ਹੋਰ ਦਿੱਕਤਾ ਵਿੱਚ ਪਾਇਆ ਜਾ ਰਿਹਾ ਹੈ ਓੁਹਨਾ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾ ਆਮ ਆਦਮੀ ਪਾਰਟੀ ਮੁਹੱਲਾ ਵਾਸੀਆਂ ਨੂੰ ਨਾਲ ਲੈਕੇ ਨਗਰ ਕੋਸਲ ਦਾ ਘਿਰਾਓ ਕਰੇਗੀ। ਇਸ ਸਬੰਧੀ ਵਾਰਡ ਦੇ ਕੋਸਲਰ ਹਰਮਨ ਸਿੰਘ ਨੰਬਰਦਾਰ ਅਤੇ ਨੇਹਾ ਰਾਣੀ ਨੇ ਕਿਹਾ ਕਿ ਮੁਹੱਲਾ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀ ਆਓੁਣ ਦਿੱਤੀ ਜਾਵੇਗੀ ਜਿਥੇ ਵੀ ਮਿੱਟੀ ਪਵੇਗੀ ਓੁਹ ਕੋਸਲ ਦੇ ਖਰਚੇ ਚੋ ਪਾਈ ਜਾਵੇਗੀ । ਓੁਹਨਾ ਕਿਹਾ ਕਿ ਗਲੀ ਪਿਛਲੇ ਪਾਸਿਉਂ ਵੀ ਓੁਚੀ ਹੈ ਤੇ ਅੱਗੋ ਵੀ ਓੁਚੀ ਹੈ ਪਹਿਲਾ ਸਟਰੀਟ ਵਾਲ ਬਣੇਗੀ ਫਿਰ ਭਰਤ ਪਾਕੇ ਗਲੀ ਨੂੰ ਪੱਕਾ ਕੀਤਾ ਜਾਵੇਗਾ ਤੇ ਮੁਹੱਲਾ ਵਾਸੀਆਂ ਨੂੰ ਕਿਸੇ ਵੀ ਦਿੱਕਤ ਤੋ ਘਬਰਾਓੁਣ ਦੀ ਲੋੜ ਨਹੀ।