ਭਵਾਨੀਗੜ (ਗੁਰਵਿੰਦਰ ਸਿੰਘ)ਮਾਲਵੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਜਪਹਰ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਅੱਜ ਆਪਣਾ ਸਥਾਪਨਾ ਦਿਵਸ ਮਨਾਇਆ ਗਿਆ। ਭਵਾਨੀਗੜ੍ਹ ਦੇ ਇੱਕ ਨਿੱਜੀ ਪੈਲੇਸ ਵਿਖੇ ਰੱਖੇ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਪਹਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਤੇ ਸਮੁੱਚੀ ਟੀਮ ਵੱਲੋਂ ਭਵਿੱਖ ਵਿੱਚ ਕੀਤੇ ਜਾਣੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ ਤੇ ਉਨ੍ਹਾਂ ਨੂੰ ਹੋਰ ਤੇਜ਼ੀ ਨਾਲ ਕੀਤੇ ਜਾਣ ਦਾ ਪਲਾਨ ਤਿਆਰ ਕੀਤਾ। ਇਹ ਟੀਮ ਮੈਂਬਰ ਸਿਰਫ਼ ਭਵਾਨੀਗੜ੍ਹ ਇਲਾਕੇ ਨਾਲ ਸਬੰਧਿਤ ਸਨ ਅਤੇ ਸੰਗਰੂਰ ਇਲਾਕੇ ਨਾਲ ਸਬੰਧਿਤ ਮੈਂਬਰਾਂ ਦੀ ਮੀਟਿੰਗ ਅਗਲੇ ਮਹੀਨੇ ਸੰਗਰੂਰ ਵਿਖੇ ਹੋਵੇਗੀ।ਪੈਲੇਸ ਵਿੱਚ ਇਕੱਤਰ ਹਜ਼ਾਰਾਂ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਡਾ. ਮਿੰਕੂ ਜਵੰਧਾ ਨੇ ਕਿਹਾ ਕਿ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਜਿਸ ਉਦੇਸ਼ ਨਾਲ ਇਹ ਸੰਸਥਾ ਬਣਾਈ ਗਈ ਸੀ, ਉਸ ਤੋਂ ਵੀ ਦੂਣ ਸਵਾਈ ਤਰੀਕੇ ਨਾਲ ਇਹ ਕੰਮ ਕਰ ਰਹੀ ਹੈ। ਸੰਸਥਾ ਨੇ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਕੈਂਸਰ ਪੀੜਤਾਂ ਨੂੰ ਵਿੱਤੀ ਮੱਦਦ ਕੀਤੀ, ਵੱਡੀ ਗਿਣਤੀ ਲੜਕੀਆਂ ਸਿਲਾਈ ਮਸ਼ੀਨਾਂ ਦੇ ਕੇ ਉਨ੍ਹਾਂ ਨੂੰ ਪੈਰਾਂ ਸਿਰ ਕਰਨ ਦਾ ਯਤਨ ਕੀਤਾ ਗਿਆ, ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਨੂੰ ਲੱਖਾਂ ਰੁਪਏ ਦੀ ਵਿੱਤੀ ਮੱਦਦ ਕੀਤੀ ਜਾ ਚੁੱਕੀ ਹੈ। ਜਵੰਧਾ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਪਿਤਾ ਸਵ: ਹਾਕਮ ਸਿੰਘ ਜਵੰਧਾ ਦੀ ਨਿੱਘੀ ਯਾਦ ਨੂੰ ਸਮਰਪਿਤ ਇਹ ਸੰਸਥਾ ਦੇ ਰੂਪ ਵਿੱਚ ਲਾਇਆ ਪੌਦਾ ਹੁਣ ਪੂਰਾ ਸੰਘਣਾ ਦਰੱਖਤ ਬਣ ਕੇ ਛਾਂ ਦੇਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਮੈਂਬਰ ਨੇ ਆਪੋ ਆਪਣੇ ਪੱਧਰ ’ਤੇ ਵੀ ਲੋੜਵੰਦ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਮੱਦਦ ਕਰਨੀ ਹੈ। ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਵਿੱਚ ਜਪਹਰ ਵੈਲਫੇਅਰ ਸੁਸਾਇਟੀ ਦੀ ਕਮੇਟੀ ਗਠਿਤ ਕਰਨੀ ਹੈ ਅਤੇ ਸਰਗਰਮ ਮੈਂਬਰ ਸ਼ਾਮਿਲ ਕਰਨੇ ਹਨ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਸਿਰਫ਼ ਸਮਾਜ ਸੇਵਾ ਨੂੰ ਸਮਰਪਿਤ ਹੈ ਰਾਜਨੀਤੀ ਨਾਲ ਇਸ ਦਾ ਕੋਈ ਵਾਸਤਾ ਨਹੀਂ ਹੈ ਅਤੇ ਨਾ ਹੀ ਸੁਸਾਇਟੀ ਵੱਲੋਂ ਰਾਜਨੀਤਕ ਤੌਰ ਤੇ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਕੀਤੀ ਜਾਵੇਗੀ।ਇਸ ਮੌਕੇ ਗੁਰਪ੍ਰੀਤ ਸਿੰਘ ਲਾਰਾ ਬਲਿਆਲ, ਜਗਦੀਸ਼ ਸਿੰਘ, ਬੌਬੀ ਗੁਲਜ਼ਾਰ, ਰੁਪਿੰਦਰ ਸਿੰਘ, ਗੁਰਚਰਨ ਸਿੰਘ ਈਲਵਾਲ, ਕੁਲਦੀਪ ਸਿੰਘ ਮੁਨਸ਼ੀਵਾਲਾ, ਪਰਮਿੰਦਰ ਸਿੰਘ ਵਿੱਕੀ, ਕਰਨੈਲ ਕਪਿਆਲ, ਜਸਵਿੰਦਰ ਕੌਰ ਮੱਟਰਾਂ, ਰਾਜਵਿੰਦਰ ਕੌਰ ਬਲਿਆਲ, ਜਸਪ੍ਰੀਤ ਕੌਰ ਰਾਮਪੁਰਾ, ਜਸਵੀਰ ਕੌਰ ਬਟਰਿਆਣਾ, ਸੁਖਦੀਪ ਕੌਰ ਬਖ਼ਤੜਾ, ਸੰਦੀਪ ਕੌਰ ਬਖ਼ਤੜੀ, ਜਸਪ੍ਰੀਤ ਕੌਰ ਰਾਜਪੁਰਾ, ਬਲਜੀਤ ਕੌਰ ਮਸਾਣੀ, ਦਵਿੰਦਰ ਕੌਰ ਗਹਿਲਾਂ, ਰੁਪਿੰਦਰ ਕੌਰ ਕਪਿਆਲ, ਰੀਟਾ ਰਾਣੀ ਬਾਸੀਅਰਖ ਵੀ ਮੌਜ਼ੂਦ ਸਨ।