ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦਾ ਨਤੀਜਾ ਰਿਹਾ ਸੋ ਫੀਸਦੀ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸਥਾਨਕ ਹੈਰੀਟੇਜ ਪਬਲਿਕ ਸਕੂਲ ਦੀ ਸੀ ਬੀ ਐਸ ਈ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਸੌ ਫੀਸਦੀ ਰਿਹਾ ਇਸ ਪ੍ਰੀਖਿਆ ਵਿਚ ਸ਼ਰਨਦੀਪ ਕੌਰ ਅਤੇ ਸਮਰਿਧੀ (98.6), ਨਿਕੀਤਾ (97.6), ਹਨੀ ਸਿੰਘ (96.4%), ਸ੍ਰਿਸ਼ਟੀ (96), ਆਯੂਸ਼ ਜੈਨ (95.6%) ਅਤੇ ਇਸ ਤੋਂ ਇਲਾਵਾ ਹਰਸ਼ਰਨਜੀਤ ਕੌਰ, ਖੁਸ਼ਬੂ, ਜ਼ਸ਼ਿਕਾ ਸ਼ਰਮਾ, ਦਕਸ਼ ਕਾਂਸਲ,ਆਰਜ਼ੂ, ਭੂਮਿਕਾ, ਪ੍ਰਿਯਾ ਸ਼ਰਮਾ, ਖੁਸ਼ਾਲ ਛਾਬੜਾ , ਜਸ਼ਨਪ੍ਰੀਤ ਕੌਰ, ਯਸ਼ਨਦੀਪ ਕੌਰ, ਹਰਸ਼ਦੀਪ ਕੌਰ, ਦਮਨਪ੍ਰੀਤ ਕੌਰ, ਯੁਵਰਾਜ ਗੌਤਮ, ਦਮਨਜੋਤ ਕੌਰ, ਲੋਕੇਸ਼ ਕੁਮਾਰ ਸ਼ਰਮਾ , ਹਰਲੀਨ ਕੌਰ, ਗੁਰਪ੍ਰੀਤ ਕੌਰ, ਪ੍ਰਭਜੋਤ ਕੌਰ, ਸਰਗਮ ਅਗਰਵਾਲ, ਹਰਮਨਦੀਪ ਕੌਰ ਨੇ 90 ਪ੍ਰਤੀਸ਼ਤ ਤੋ ਜ਼ਿਆਦਾ ਅੰਕ ਪ੍ਰਾਪਤ ਕਰਕੇ ਸਕੂਲ ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਂ ਰੁਸ਼ਨਾਇਆ ।ਇਸ ਤੋਂ ਇਲਾਵਾ 22 ਵਿਦਆਰਥੀਆਂ ਨੇ 80 ਪ੍ਰਤੀਸ਼ਤ ਤੋ ਵੱਧ ਅੰਕ ਨਾਲ ਸਫ਼ਲਤਾ ਹਾਸਲ ਕੀਤੀ ਅਤੇ 27 ਵਿਦਆਰਥੀਆਂ ਨੇ 70 ਪ੍ਰਤੀਸ਼ਤ ਤੋ ਵੱਧ ਅੰਕ ਪ੍ਰਾਪਤ ਕੀਤੇ ।ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਨੇ ਬੱਚਿਆਂ , ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਵਧਾਈ ਦਿੱੰਦਿਆ ਕਿਹਾ ਕਿ ਮਿਹਨਤ ਨੂੰ ਹਮੇਸ਼ਾ ਹੀ ਫਲ ਲਗਦਾ ਹੈ।ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਨੇ ਬੱਚਿਆਂ ਨੂੰ ਉਹਨਾਂ ਦੇ ਉੱਜਵਲ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ।