ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੱਚਾਓੁਣ ਲਈ ਬੀਬੜ ਚ ਭਰਵੀ ਮੀਟਿੰਗ
ਡਾ ਮਿੰਕੂ ਜਵੰਧਾ ਨੇ ਇਕੱਤਰ ਲੋਕਾਂ ਨਾਲ ਕੀਤੇ ਵਿਚਾਰ ਸਾਝੇ

ਭਵਾਨੀਗੜ (ਗੁਰਵਿੰਦਰ ਸਿੰਘ) ਪਿੰਡ ਬੀਬੜ ਵਿਖੇ ਆਮ ਆਦਮੀ ਪਾਰਟੀ ਸੰਗਰੂਰ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਮਿੰਕੂ ਜਵੰਧਾ ਜੀ ਚੇਅਰਮੈਨ ਭਾਈ ਗੁਰਦਾਸ ਕਾਲਜ ਜੀ ਨੇ ਕੇਜਰੀਵਾਲ ਦੀ ਬਿਜਲੀ ਸਬੰਧੀ ਗਰੰਟੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਸਰਕਾਰ ਬਣਨ ਤੇ 300 ਯੂਨਿਟ ਪ੍ਰਤੀ ਮਹੀਨਾ ਮਾਫ ਕੀਤਾ ਜਾਵੇਗਾ ਤੇ ਬਕਾਇਆ ਬਿੱਲ ਮਾਫ ਕੀਤਾ ਜਾਵੇਗਾ ਤੇ ਕੱਟੇ ਕੂਨੇਕਸਨ ਫਰੀ ਜਾਰੀ ਕੀਤੇ ਜਾਣਗੇ ਜਵੰਧਾ ਸਾਬ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ ਕੇਜਰੀਵਾਲ ਦਾ ਗਰੰਟੀ ਕਾਰਡ ਵੀ ਦਿੱਤਾ ਜਾਵੇਗਾ ਤੇ ਜਵੰਧਾ ਸਾਬ ਨੇ ਦੱਸਿਆ ਕਿ ਪੰਜਾਬ ਦੇ ਲੋਕ ਇੱਕ ਬੇਰੁਜ਼ਗਾਰੀ ਉਪਰੋ ਦਿਨੋ ਦਿਨ ਵੱਧ ਰਹੀ ਮਹਿੰਗਾਈ ਤੇ ਮਹਿੰਗੀ ਬਿਜਲੀ ਦੇ ਵੱਡੇ ਵੱਡੇ ਬਿੱਲਾ ਤੋ ਬਹੁਤ ਪਰੇਸ਼ਾਨ ਹਨ ਇਹਨਾ ਮਹਿੰਗੇ ਬਿੱਲਾ ਕਾਰਨ ਹਰੇਕ ਵਿਅਕਤੀ ਦੁੱਖੀ ਹੈ ਜਵੰਧਾ ਸਾਬ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹਰੇਕ ਵਰਗ ਦਾ ਫਾਇਦਾ ਹੋਵੇਗਾ ਇਸ ਮੌਕੇ ਆਪ ਆਗੂ ਗੁਰਪ੍ਰੀਤ ਲਾਰਾ ਬਲਿਆਲ, ਕੁਲਦੀਪ ਮੁਨਸੀਵਾਲਾ, ਕਰਨੈਲ ਬੀਬੜ੍ ,ਜਗਦੀਸ਼ ਸਿੰਘ, ਵਿੱਕੀ ਚੱਠਾ, ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੋਜੂਦ ਸਨ।