ਗੁਰੂ ਤੇਗ ਬਹਾਦਰ ਟੈਕਸੀ ਯੂਨੀਅਨ ਭਵਾਨੀਗੜ ਦੀ ਚੋਣ ਹੋਈ
ਮੇਜਰ ਸਿੰਘ ਕਪਿਆਲ ਸਰਬ ਸੰਮਤੀ ਨਾਲ ਪ੍ਰਧਾਨ ਬਣੇ

ਭਵਾਨੀਗੜ (ਗੁਰਵਿੰਦਰ ਸਿੰਘ) ਗੁਰੂ ਤੇਗ ਬਹਾਦਰ ਟੈਕਸੀ ਯੂਨੀਅਨ ਭਵਾਨੀਗੜ ਦੀ ਸਲਾਨਾ ਚੋਣ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਮੇਜਰ ਸਿੰਘ ਕਪਿਆਲ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬਾਈ ਮਨਜੀਤ ਸਿੰਘ ਘਰਾਚੋ ਨੂੰ ਵਾਇਸ ਪ੍ਰਧਾਨ ਬਣਾਇਆ ਗਿਆ । ਇਸ ਮੋਕੇ ਮਿੰਟੂ ਮਾਝੀ.ਬਿਲੂ ਖਾਨ.ਗੁਰਪ੍ਰੀਤ ਸਿੰਘ .ਬਿਟੂ. ਸੋਮੀ ਕਾਕੜਾ. ਬਿੱਟੂ ਪੰਨਵਾ.ਬਿਕਰਮਜੀਤ ਸਿੰਘ ਜੱਸੀ ਤੋ ਇਲਾਵਾ ਹੋਰ ਟੈਕਸੀ ਡਰਾਇਵਰ ਵੀ ਮੋਜੂਦ ਸਨ । ਇਸ ਮੋਕੇ ਜਿਥੇ ਮੇਜਰ ਸਿੰਘ ਕਪਿਆਲ ਨੇ ਸਾਰੇ ਡਰਾਇਵਰ ਭਰਾਵਾ ਅਤੇ ਗੁਰੂ ਤੇਗ ਬਹਾਦਰ ਟੈਕਸੀ ਯੂਨੀਅਨ ਦੇ ਮੈਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਓੁਹ ਯੂਨੀਅਨ ਆਗੂਆਂ ਵਲੋ ਦਿੱਤੀ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਓੁਣਗੇ। ਇਸ ਮੋਕੇ ਬਿਕਰਮਜੀਤ ਸਿੰਘ ਜੱਸੀ ਨੇ ਆਖਿਆ ਕਿ ਟੈਕਸੀ ਮਾਲਕਾਂ ਤੇ ਡਰਾਇਵਰ ਭਰਾਵਾਂ ਨੂੰ ਆਓੁਣ ਵਾਲੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਅੱਜ ਵਿਚਾਰ ਚਰਚਾ ਵੀ ਕੀਤੀ । ਓੁਹਨਾ ਆਖਿਆ ਕਿ ਕਰੋਨਾ ਕਾਲ ਲੰਘ ਕੇ ਗਿਆ ਹੈ ਤੇ ਮੰਦੀ ਦੀ ਮਾਰ ਸਿਖਰਾਂ ਤੇ ਹੈ ਅਤੇ ਹਿਮਾਚਲ ਵਰਗੇ ਸੂਬਿਆ ਚ ਗਰਮੀ ਮੋਕੇ ਲੱਗਣ ਵਾਲੇ ਸੀਜਨ ਵੀ ਕਰੋਨਾ ਦੀ ਭੇਟਾ ਚੜ ਚੁੱਕੇ ਹਨ ਜਿਸ ਕਾਰਨ ਟੈਕਸੀ ਮਾਲਕ ਤੇ ਚਾਲਕ ਮੱਦੀ ਦੇ ਦੋਰ ਚੋ ਲੰਘ ਰਹੇ ਹਨ । ਓੁਹਨਾ ਸੂਬਾ ਸਰਕਾਰਾਂ ਤੋ ਮੰਗ ਕੀਤੀ ਕਿ ਸੂਬੇ ਦੇ ਡਰਾਇਵਰ ਭਰਾਵਾਂ ਲਈ ਵੀ ਠੋਸ ਓੁਪਰਾਲੇ ਕੀਤੇ ਜਾਣ ਤੇ ਅੋਖੀ ਘੜੀ ਵਿੱਚ ਟੈਕਸੀ ਡਰਾਇਵਰਾ ਦੀ ਵੀ ਮਾਲੀ ਮਦਦ ਕੀਤੀ ਜਾਵੇ ਤਾ ਕਿ ਓੁਹ ਆਪਣੇ ਪਰਿਵਾਰ ਦਾ ਪਾਲਣ ਪੋਸਣ ਚੰਗੇ ਢੰਗ ਨਾਲ ਕਰ ਸਕਣ।ਇਸ ਮੋਕੇ ਸਮੂਹ ਟੈਕਸੀ ਡਰਾਇਵਰਾ ਅਤੇ ਮਾਲਕਾਂ ਨੇ ਨਵੇਂ ਬਣੇ ਪ੍ਰਧਾਨ ਮੇਜਰ ਸਿੰਘ ਕਪਿਆਲ ਨੂੰ ਮੁਬਾਰਕਾ ਦਿੱਤੀਆਂ ਅਤੇ ਆਸ ਪ੍ਰਗਟ ਕੀਤੀ ਕਿ ਓੁਹ ਯੂਨੀਅਨ ਵਲੋ ਦਿੱਤੀ ਜੂੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਓੁਣਗੇ।